ਸ੍ਰੀ ਗੁਰੁ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੀਂਦੜਾ ਦੇ ਲੜਕਿਆਂ ਦਾ ਵਿਰਾਸਤ-ਏ- ਖਾਲਸਾ ਦਾ ਦੋ ਰੋਜਾ ਟੂਰ
ਮੋਗਾ,29 ਅਕਤੂਬਰ (ਜਸ਼ਨ):ਸੰਤ ਬਾਬਾ ਕਾਰਜ ਸਿੰਘ ਜੀ ਦੁਆਰਾ ਸੰਸਥਾਪਿਤ ਸੰਸਥਾ ਸ੍ਰੀ ਗੁਰੁ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੀਂਦੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਲੜਕਿਆਂ ਦਾ ਦੋ ਰੋਜਾ ਟੂਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਾਬਾ ਇਕਬਾਲ ਸਿੰਘ ,ਜਨਰਲ ਸਕੱਤਰ ਸ:ਜਸਵੰਤ ਸਿੰਘ ਤੇ ਪ੍ਰਿੰਸੀਪਲ ਸੁਖਜਿੰਦਰ ਕੌਰ ਸੰਧੂ ਨੇ ਬੱਚਿਆਂ ਨੂੰ ਅਜਿਹੀਆਂ ਸਹਿ ਕਿਰਿਆਵਾਂਦੇ ਨਾਲ ਨਾਲ ਪੜ੍ਹਾਈ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ । ਪ੍ਰਿੰਸੀਪਲ ਸੁਖਜਿੰਦਰ ਕੌਰ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰ ਪਹਿਲਾਂ ਫਨਸਿਟੀ ਚੰਡੀਗੜ੍ਹ ਪਹੁੰਚਿਆ । ਬੱਚਿਆਂ ਨੇ ਉੱਥੇ ਸਾਰਾ ਦਿਨ ਬਿਤਾਇਆ ਤੇ ਵਾਟਰ ਪਾਰਕ ਤੇ ਵੱਖ ਵੱਖ ਝੂਲਿਆਂ ਦਾ ਆਨੰਦ ਲਿਆ ਤੇ ਡਾਂਸ ਕੀਤਾ । ਕਰੀਬ 6 ਵਜੇ ਬੱਚਿਆਂ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ,ਅੰਨਦਪੁਰ ਸਾਹਿਬ ਵਿਖੇ ਲਿਜਾਇਆ ਗਿਆ ,ਜਿਥੇ ਰਾਤ ਦਾ ਠਹਿਰਾਅ ਸੀ । ਬੱਚਿਆਂ ਨੇ ਸ਼ਰਧਾ ਪੂਰਵਕ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ । ਅਗਲੇ ਦਿਨ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਤੇ ਬਾਉਲੀ ਸਾਹਿਬ ਜੀ ਦੇ ਦਰਸ਼ਨਾ ਤੋਂ ਬਾਅਦ ਬੱਚਿਆਂ ਨੂੰ ਵਿਰਾਸਤ-ਏ- ਖਾਲਸਾ ਵਿਖਾਇਆ ਗਿਆ ਜਿੱਥੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਤੇ ਪੰਜਾਬ ਦੀ ਵਿਰਾਸਤ ਤੋਂ ਜਾਣੂ ਕਰਵਾਇਆ ਗਿਆ। ਫਿਰ ਕਰੀਬ 12:30 ਵਜੇ ਇਹ ਟੂਰ ਵਾਪਸੀ ਲਈ ਤੁਰ ਪਿਆ ।ਇਸ ਟੂਰ ਵਿੱਚ ਬੱਚਿਆਂ ਦੇ ਨਾਲ-ਨਾਲ ਸਟਾਫ ਮੈਂਬਰ ਵੀ ਸ਼ਾਮਿਲ ਸਨ।