ਪਿੰਡ ਰੌਂਤਾ ਦੇ ਫੌਜੀ ਦੀ ਕੈਂਸਰ ਨਾਲ ਦਿੱਲੀ ਵਿਖੇ ਮੌਤ, ਸਰਕਾਰੀ ਸਨਮਾਨਾਂ ਨਾਲ ਰੌਂਤਾ ਵਿਖੇ ਕੀਤਾ ਗਿਆ ਅੰਤਿਮ ਸਸਕਾਰ

ਨਿਹਾਲ ਸਿੰਘ ਵਾਲਾ,28 ਅਕਤੂਬਰ (ਰਾਜਵਿੰਦਰ ਰੌਂਤਾ)-ਪਿੰਡ ਰੌਂਤਾ ਦੇ ਫੌਜੀ ਨਾਇਕ ਜਸਵਿੰਦਰ ਸਿੰਘ ਦਾ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ, ਮਿ੍ਰਤਕ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਰੌਂਤਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪਿੰਡ ਰੌਂਤਾ ਦਾ ਜਸਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਸਿੱਧੂ (32 ਸਾਲ) ਦੀ ਮੌਤ ਦਾ ਪਤਾ ਲਗਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ । ਜਸਵਿੰਦਰ ਸਿੰਘ ਪੇਟ ਦੇ ਕੈਂਸਰ ਤੋਂ ਪੀੜਤ ਸੀ ਅਤੇ ਦਿੱਲੀ ਵਿਖੇ ਦਾਖਲ ਸੀ। ਜਸਵਿੰਦਰ ਦੀ ਮਿ੍ਰਤਕ ਦੇਹ ਨੂੰ ਸਰਕਾਰੀ ਸਨਮਾਨ ਸਾਹਿਤ ਪਿੰਡ ਰੌਤਾ ਲਿਆਂਦਾ ਗਿਆ ਅਤੇ ਫੌਜ ਦੀ ਟੁਕੜੀ ਵੱਲੋਂ ਰਾਸ਼ਟਰੀ ਝੰਡਾ ਪਾ ਕੇ ਸਲਾਮੀ ਦਿੱਤੀ ਗਈ।

ਮਿ੍ਰਤਕ ਦੇ ਭਰਾ ਨੇ ਚਿਖਾ ਨੂੰ ਅੱਗ ਦਿਖਾਈ। ਮਿ੍ਰਤਕ ਦੇਹ ਲੈ ਕੇ ਆਏ ਸੂਬੇਦਾਰ ਸੁਖਪਾਲ ਸਿੰਘ,ਸੂਬੇਦਾਰ ਤਰਸੇਮ ਸਿੰਘ ਤੇ ਲਾਇਸ ਨਾਇਕ ਗੁਰਨਾਮ  ਸਿੰਘ ਨੇ ਦੱਸਿਆ ਕਿ  ਮਿ੍ਰਤਕ  ਸ਼ੇਰਦਿਲ 23 ਸਿੱਖ ਬਟਾਲੀਅਨ ਵਿੱਚ ਨਾਇਕ ਵਜੋਂ ਲਦਾਖ ਵਿਖੇ ਤਾਇਨਾਤ ਸੀ। 2004 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।  ਮਿ੍ਰਤਕ ਦੇ ਛੋਟਾ ਭਰਾ ਸੁਰਜੀਤ ਸਿੰਘ ਵੀ ਫੌਜੀ ਹੈ। ਡਾ;ਰਾਜਵੀਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਭੁਪਿੰਦਰ ਕੌਰ ਤੇ ਚਾਰ ਸਾਲ ਦੀ ਬੇਟੀ ਇਸ਼ਮੀਤ ਛੱਡ ਗਿਆ। ਅੰਤਿਮ ਸੰਸਕਾਰ ਮੌਕੇ ਨਾਇਬ ਸਿੰਘ ਢਿੱਲੋਂ,ਸੁਖਦੇਵ ਸਿੰਘ ਟਿਵਾਣਾ,ਡਾ.ਰਾਜਵੀਰ ਸਿੰਘ,ਸੂਬੇਦਾਰ ਅਜਮੇਰ ਸਿੰਘ,ਮਣੀ ਰੌਂਤਾ,ਸ਼ਨੀ ਸਿੱਧੂ,ਹਰਪਿੰਦਰ ਸਿੱਧੂ,ਰਣਜੀਤ ਸਿੰਘ,ਬਲਵਿੰਦਰ ਸਿੰਘ ,ਇੰਦਰਜੀਤ ਸਿੱਧੂ,ਅਜਮੇਰ ਸਿੰਘ ਭੋਲਾ ,ਸਰਪੰਚ ਗ੍ਰਾਮ ਪੰਚਾਇਤ ਤੇ ਪਿੰਡ ਦੀਆਂ ਕਲੱਬਾਂ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਵੀ ਹਾਜ਼ਰ ਸਨ।