ਪਾਵਰ ਕਾਰਪੋਰੇਸ਼ਨ ਵੱਲੋਂ ਛਾਪੇਮਾਰੀ, ਬਿਜਲੀ ਚੋਰੀ ਦੇ ਪੈਂਤੀ ਕੇਸ ਫੜ ਕੇ ,ਚਾਰ ਲੱਖ ਰੁਪਏ ਦੇ ਕੀਤੇ ਜੁਰਮਾਨੇ

ਨਿਹਾਲ ਸਿੰਘ ਵਾਲਾ,28 ਅਕਤੂਬਰ (ਰਾਜਵਿੰਦਰ ਰੌਂਤਾ):  ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਡਿਪਟੀ ਚੀਫ਼ ਇੰਜਨੀਅਰ ਸੁਰਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੱਤੋ ਹੀਰਾ ਸਿੰਘ ਸਬ ਡਿਵੀਜ਼ਨ ਦੇ ਦਰਜ਼ਨ ਕਰੀਬ ਪਿੰਡਾਂ ਵਿੱੱਚ ਛਾਪੇਮਾਰ ਕੀ ਬਿਜਲੀ ਚੋਰੀ ਦੇ ਪੈਂਤੀ ਕੇਸ ਫੜ ਕੇ ਚਾਰ ਲੱਖ ਰੁਪਏ ਕਰੀਬ ਦੇ ਜੁਰਮਾਨੇ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਤੜਕੇ ਚਾਰ ਵਜੇ ਡਿਪਟੀ ਚੀਫ਼ ਇੰਜਨੀਅਰ ਸੁਰਜੀਤ ਸਿੰਘ ਭੁੱਲਰ ਤੇ ਵਧੀਕ ਨਿਗਰਾਨ ਰਘਵੀਰ ਸਿੰਘ ਸੁਖੀਜਾ ਦੀ ਅਗਵਾਈ ਹੇਠ ਮਹਿਕਮੇਂ ਵੱਲੋ ਵੱਖ ਵੱਖ ਟੀਮਾਂ ਬਣਾਕੇ ਸਬ ਡਿਵੀਜ਼ਨ ਪੱਤੋ ਹੀਰਾ ਸਿੰਘ ਦੇ ਦਰਜ਼ਨ ਕਰੀਬ ਪਿੰਡਾਂ ਧੂੜਕੋਟ ਰਣਸੀਂਹ,ਰਣਸੀਂਹ ਕਲਾਂ ,ਨੰਗਲ,ਰਣਸੀਂਹ ਖੁਰਦ,ਪੱਤੋ ਹੀਰਾ ਸਿੰਘ,ਸੈਦੋਕੇ,ਮਧੇ ਕੇ,ਦੀਦਾਰੇ ਵਾਲਾ,ਬਾਰੇਵਾਲਾ,ਗਾਜੀਆਣਾ,ਬੁਰਜ ਹਮੀਰਾ ਤੇ ਰੌਂਤਾ ਆਦਿ ਪਿੰਡਾਂ ਵਿੱਚ ਛਾਪਾ ਮਾਰੀ ਕੀਤੀ ਗਈ। ਜੇ ਈ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਟੀਮਾਂ ਨੇ ਵੱਖ ਵੱਖ ਪਿੰਡਾਂ ਚੋਂ 35 ਬਿਜਲੀ ਚੋਰੀ ਕਰਨ ਦੇ ਕੇਸ ਫੜੇ ਹਨ ਅਤੇ ਉਹਨਾਂ ਨੂੰ ਕੀਤੇ ਗਏ   ਜ਼ੁਰਮਾਨੇ ਦੀ ਰਕਮ ਚਾਰ ਲੱਖ ਕਰੀਬ ਬਣਦੀ ਹੈ।ਇਸ ਛਾਪਾਮਾਰੀ ਦੌਰਾਨ  ਕੁੱਝ ਲੋਕਾਂ ਨੇ ਮੌਕੇ ਤੇ ਜ਼ੁਰਮਾਨਾ ਅਦਾ ਕਰਕੇ ਖਹਿੜਾ ਛੁਡਾ ਲਿਆ। ਬਾਕੀਆਂ ਨੂੰ ਜ਼ੁਰਮਾਨਾ ਅਦਾ ਕਰਨਾ ਪਵੇਗਾ। ਇਸ ਮੌਕੇ ਪਾਵਰਕਾਮ ਅਧਿਕਾਰੀਆਂ ਨੇ ਕਿਸਾਨ ਹਿਤੂ ਜਥੇਬੰਦੀਆਂ ਨੂੰ ਕਿਹਾ ਕਿ ਮੀਟਰ ਬਾਹਰ ਕਢਵਾਏ ਜਾਣ ਵਿੱਚ ਮਹਿਕਮੇਂ ਦੀ ਮੱਦਦ ਕੀਤੀ ਜਾਵੇ ਤਾਂ ਜੋ ਵਧੀਆ ਸਪਲਾਈ ਦਿੱਤੀ ਜਾ ਸਕੇ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਜਾਣਕਾਰੀ ਦੇਣ ਸਮੇਂ  ਡਿਪਟੀ ਚੀਫ਼ ਇੰਜਨੀਅਰ ਸੁਰਜੀਤ ਸਿੰਘ,ਵਧੀਕ ਨਿਗਰਾਨ ਰਘਬੀਰ ਸਿੰਘ ਸੁਖੀਜਾ,ਏ ਈ ਈ ਬਲਵਿੰਦਰ ਸਿੰਘ ਕੋਟਕਪੂਰਾ, ਏ ਈ ਈ ਸ਼ਕਤੀ ਕੁਮਾਰ ਬਗਰਾੜੀ, ਏ ਈ ਅਭਿਸ਼ੇਕ ਅਗਰਵਾਲ,ਏ ਈ ਈ ਬਿੰਦਰ ਸਿੰਘ ਪੱਤੋ ਹੀਰਾ ੁਸਿੰਘ ਸਮੇਤ ਬਿਜਲੀ ਵਿਭਾਗ ਦੇ ਕਰਮਚਾਰੀ ਅਧਿਕਾਰੀ ਮੌਜੂਦ ਸਨ।