ਬਾਲ ਅਧਿਕਾਰ ਰੱਖਿਆ ਕਮਿਸ਼ਨਰ ਦੀ ਮੈਂਬਰ ਸ਼੍ਰੀਮਤੀ ਵੀਰਪਾਲ ਕੌਰ ਥਰਾਜ ਨੇ ਸਕੂਲੀ ਬੱਸਾਂ ਦਾ ਕੀਤਾ ਨਿਰੀਖਣ

ਮੋਗਾ,27 ਅਕਤੂਬਰ (ਜਸ਼ਨ)-ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੇ ਦੇਸ਼ ਵਿਚ ਸੇਫ਼ ਸਕੂਲ ਵਾਹਨ ਪਾਲਿਸੀ ਲਾਗੂ ਕਰਵਾਉਣ ਲਈ ਬਾਲ ਅਧਿਕਾਰ ਰੱਖਿਆ ਕਮਿਸ਼ਨਰ ਦੀ ਮੈਂਬਰ ਸ਼੍ਰੀਮਤੀ ਵੀਰਪਾਲ ਕੌਰ ਥਰਾਜ ਨੇ ਅੱਜ ਮੋਗਾ ਦੇ ਸਥਾਨਕ ਸਕੂਲ ਦੀਆਂ ਬੱਸਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਜ਼ਿਲਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ,ਥਾਣੇਦਾਰ ਗੁਰਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ । ਵੀਰਪਾਲ ਕੌਰ ਥਰਾਜ ਦੇ ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਨੇ ਸਕੂਲੀ ਵਾਹਨਾਂ ਦੀ ਹਰ ਪਹਿਲੂ ਤੋਂ ਜਾਂਚ ਕਰਨ ਤੋਂ ਇਲਾਵਾ ਡਰਾਈਵਰਾਂ ,ਸਹਾਇਕਾਂ ਅਤੇ ਲੇਡੀ ਸਹਾਇਕਾਂ ਦਾ ਰਿਕਾਰਡ ਚੈੱਕ ਕੀਤਾ । ਉਹਨਾਂ ਅੱਗ ਬੂਝਾੳੂ ਯੰਤਰ,ਟਰਾਂਸਪੋਰਟ ਟਰੇਨਿੰਗ ,ਸਪੀਡ ਗਵਰਨਰ,ਫਸਟਏਡ ਕਿੱਟਾਂ,ਕੈਮਰੇ ਅਤੇ ਜੀ ਪੀ ਐੱਸ ਸਿਸਟਮ ਸੰਬਧੀ ਸਕੂਲ ਪ੍ਰਸ਼ਾਸ਼ਨ ਤੋਂ ਜਾਣਕਾਰੀ ਲਈ । ਇਸ ਮੌਕੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 56 ਨਿਯਮਾਂ ਨੂੰ ਲਾਗੂ ਕਰਨ ਲਈ ਸਕੂਲ ਪ੍ਰਬੰਧਨ ਨੂੰ ਪ੍ਰੇਰਿਤ ਕੀਤਾ ਗਿਆ । ਚੈਕਿੰਗ ਟੀਮ ਵਿਚ ਬਾਲ ਯੁਨਿਟ ਤੋਂ ਮੈਡਮ ਏਕਤਾ,ਜਸਵਿੰਦਰ ਸਿੰਘ ਟਰੈਫਿਕ ਪੁਲਿਸ ਅਫਸਰ ਵੀ ਇਸ ਮੌਕੇ ਹਾਜ਼ਰ ਸਨ । ਬਾਅਦ ਵਿਚ ਮੋਗਾ ਵਿਖੇ ਬਾਲ ਅਧਿਕਾਰ ਰੱਖਿਆ ਕਮਿਸ਼ਨਰ ਦੀ ਮੈਂਬਰ ਸ਼੍ਰੀਮਤੀ ਵੀਰਪਾਲ ਕੌਰ ਥਰਾਜ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਸਕੂਲ ਨੂੰ ਕੋਈ ਅਣਗਹਿਲੀ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।