ਹਲਕਾ ਬਾਘਾਪੁਰਾਣਾ ਲਈ ਅਕਾਲੀ ਦਲ ਜੋ ਕੰਮ ਦਸ ਸਾਲਾਂ ਵਿੱਚ ਨਹੀਂ ਕਰ ਸਕਿਆਂ ਕਾਂਗਰਸ ਨੇ ਛੇ ਮਹੀਨਿਆਂ ਵਿੱਚ ਕੀਤਾ-ਆਗੂ

ਬਾਘਾਪੁਰਾਣਾ, 27 ਅਕਤੂਬਰ(ਜਸਵੰਤ ਗਿੱਲ ਸਮਾਲਸਰ)- ਅਕਾਲੀ ਦਲ ਦੀ ਸਰਕਾਰ ਦੌਰਾਨ ਹਲਕਾ ਬਾਘਾਪੁਰਾਣਾ ਆਪਣੇ ਵਿਕਾਸ ਤੋਂ ਪਛੜ ਕੇ ਬੇਹੱਦ ਮਾੜੇ ਹਲਾਤਾ ‘ਚੋਂ ਗੁਜ਼ਰ ਰਿਹਾ ਸੀ ਪਰ ਜਿਉਂ ਹੀ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਈ ਤਾਂ ਸਥਾਨਿਕ ਸ਼ਹਿਰ ਵਾਸੀਆਂ ਨੂੰ ਮੁੜ ਤੋਂ ਬਾਘਾਪੁਰਾਣਾ ਦੇ ਵਿਕਾਸ ਦੀ ਆਸ ਬੱਝ ਗਈ ਅਤੇ ਇਸ ਆਸ ਨੂੰ ਉਸ ਸਮੇਂ ਬੂਰ ਪਿਆ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇੇ ਸ਼ਹਿਰ ਦੇ ਵਿਕਾਸ ਲਈ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਕਹਿਣ ‘ਤੇ 18 ਕਰੋੜ ਰੁਪਏ ਦੇ ਕਰੀਬ ਗ੍ਰਾਂਟ ਭੇਜ ਦਿੱਤੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਗਸੀਰ ਗਰਗ,ਹੰਸ ਰਾਜ ਬਾਬਾ ਅਤੇ ਸ਼ਸੀ ਗਰਗ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜੋ ਕੰਮ ਅਕਾਲੀ ਸਰਕਾਰ ਆਪਣੇ ਰਾਜ ਸਮੇਂ ਦਸ ਸਾਲਾਂ ਵਿੱਚ ਨਹੀਂ ਕਰ ਸਕੀ ਉਹ ਕੰਮ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਛੇ ਮਹੀਨਿਆਂ ਵਿੱਚ ਕਰ ਦਿੱਤਾ ਹੈ। ਹੁਣ ਸਥਾਨਿਕ ਸ਼ਹਿਰ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।ਲੋਕਾਂ ਦੀ ਮੰਗ ਅਨੁਸਾਰ ਸ਼ਹਿਰ ਵਿੱਚ ਇੱਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਅਧੂਰੀਆਂ ਪਈਆਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਵੇਗਾ।ਸ਼ਹਿਰ ਨੂੰ ਨਮੂਨੇ ਦਾ ਸੁੰਦਰ ਸ਼ਹਿਰ ਬਣਾ ਕੇ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਇੱਕ ਮਿਸਾਲ ਪੇਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦੀ ਨੁਹਾਰ ਬਦਲ ਕੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਸ਼ਹਿਰ ਵਾਸੀਆਂ ਨੂੰ ਸਿਰਫ ਲਾਰੇ ਹੀ ਦਿੱਤੇ ਸਨ ਤੇ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਯਤਨ ਨਹੀਂ ਕੀਤਾ ਜਿਸ ਕਾਰਨ ਸ਼ਹਿਰ ਦਾ ਵਿਕਾਸ ਰੁੱਕ ਗਿਆ।ਪਰ ਹੁਣ ਤੇਜੀ ਨਾਲ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ ਅਤੇ ਬਹੁਤ ਹੀ ਜਲਦ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ।ਇਸ ਮੌਕੇ ਸਮੂਹ ਆਗੂਆਂ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਵੀ ਕੀਤੀ ਅਤੇ ਇਸ ਗ੍ਰਾਂਟ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਦੀਪਾ ਅਰੋੜਾ,ਸੰਨੀ ਸਿੰਗਲਾ,ਬਿੱਟਾ ਸ਼ਾਹੀ,ਅਜੈ ਗਰਗ,ਡਾ.ਰਿੰਕੂ ਅਤੇ ਜੀਵਨ ਲਤਾ ਆਦਿ ਆਗੂ ਵੀ ਹਾਜ਼ਰ ਸਨ।