ਹਰੀਏਵਾਲਾ ਵਿਖੇ ਆਂਗਨਵਾੜੀ ਵਰਕਰ ਦੀ ਅਗਵਾਈ ਵਿੱਚ ਬੀਬੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਾਏ ਨਾਅਰੇ
ਨੱਥੂਵਾਲਾ ਗਰਬੀ , 27 ਅਕਤੂਬਰ (ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਚੱਲਦੇ ਆਂਗਨਵਾੜੀ ਸੈਂਟਰਾਂ ਨੂੰ ਨਰਸਰੀ ਕਲਾਸਾਂ ਦੇ ਰੂਪ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦੇ ਰੋਸ ਵਜੋਂ ਪਿੰਡ ਹਰੀਏਵਾਲਾ ਦੀ ਧਰਮਸ਼ਾਲਾ ਵਿੱਚ ਚੱਲਦੇ ਆਂਗਨਵਾੜੀ ਸੈਂਟਰ ਨੰਬਰ 508 ਦੀ ਵਰਕਰ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਪਿੰਡ ਦੀਆਂ ਬੀਬੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ, ਸਿੱਖਿਆ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਏ।ਇਸ ਮੌਕੇ ਤੇ ਗੱਲ ਕਰਦੇ ਹੋਏ ਆਂਗਨਵਾੜੀ ਵਰਕਰ ਬਲਜਿੰਦਰ ਕੌਰ ਹਰੀਏਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਂਟਰਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਤਬਦੀਲ ਕਰਨ ਦਾ ਉਹ ਸਖਤ ਵਿਰੋਧ ਕਰਦੇ ਹਨ ਅਤੇ ਆਪਣੀਆਂ ਮੰਗਾਂ ਅਤੇ ਸਰਕਾਰ ਦੇ ਤੁਗਲਕੀ ਫਰਮਾਨ ਦਾ ਸ਼ਾਤਮਈ ਧਰਨਾ ਲਗਾ ਕੇ ਪਟਿਆਲਾ ਵਿਖੇ ਵਿਰੋਧ ਕਰ ਰਹੀਆਂ ਵਰਕਰਾਂ, ਹੈਲਪਰਾਂ ‘ਤੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ਼ ਦੀ ਨਿੰਦਾ ਕਰਦੇ ਹਨ। ਉਨਾ੍ਹ ਕਿਹਾ ਕਿ ਜੇਕਰ ਪ੍ਰਾਇਮਰੀ ਸਕੂਲ਼ਾਂ ਵਿੱਚ ਨਰਸਰੀ ਕਲਾਸਾਂ ਦੇ ਰੂਪ ਵਿੱਚ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਚਲੇ ਜਾਂਦੇ ਹਨ ਤਾਂ ਆਂਗਨਵਾੜੀ ਵਰਕਰਾਂ ਦਾ ਕੀ ਕੰਮ ਰਹਿ ਜਾਵੇਗਾ ? ਇਸ ਨਾਲ ਉਨਾ੍ਹ ਨਾਲ ਸਬੰਧਿਤ ਲੱਖਾਂ ਪਰਿਵਾਰ ਬੇਰੁਜਗਾਰ ਹੋ ਜਾਣਗੇ , ਇਸ ਨੂੰ ਉਨਾ੍ਹ ਦੀ ਯੂਨੀਅਨ ਕਦੇ ਵੀ ਬਰਦਾਸ਼ਿਤ ਨਹੀ ਕਰੇਗੀ।ਇਸ ਮੌਕੇ ਤੇ ਇਕੱਤਰ ਆਂਗਨਵਾੜੀ ਵਰਕਰਾਂ ,ਹੈਲਪਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਸ ਲੋਕ ਮਾਰੂ ਫੈਸਲੇ ਦੇ ਦੁਬਾਰਾ ਗੌਰ ਕਰੇ ਅਤੇ ਇਸ ਨੂੰ ਵਾਪਸ ਲੈ ਕੇ ਮਹਿਗਾਈ ਦੀ ਮਾਰ ਚੱਲ ਰਹੇ ਲੱਖਾਂ ਪਰਿਵਾਰਾਂ ਦਾ ਉਜਾੜਾ ਹੋਣ ਤੋਂ ਰੋਕੇ।ਇਸ ਮੌਕੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।