ਯੋਗ ਸਾਧਨਾ ਅਤੇ ਖੇਡਾਂ ਨਾਲ ਸਰੀਰਕ ਰੋਗਾ ਤੋਂ ਮਿਲਦੀ ਹੈ ਮੁਕਤੀ- ਬਾਬਾ ਰਜਿਕ ਮੁਨੀ

ਬਾਘਾਪੁਰਾਣਾ,25 ਅਕਤੂਬਰ [ਜਸਵੰਤ ਗਿੱਲ ਸਮਾਲਸਰ]ਕਸਬਾ ਸਮਾਲਸਰ ਵਿਖੇ ਡੇਰਾ ਬਾਬਾ ਕੌਲ ਦਾਸ ਜੀ ਵਿਖੇ ਸੰਤਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ।ਇਸ ਸਮੇ ਡੇਰਾ ਮੁਖੀ ਸੰਤ ਬਾਬਾ ਰਜਿਕ ਮੁਨੀ ਜੀ ਵੱਲੋਂ ਚਲਾਏ ਜਾ ਰਹੇ ਖੇਡ ਵਿੰਗ ਜਿਸ ਵਿੱਚ ਜਿਮਨਾਸਟਿਕ,ਜੁਡੋ,ਯੋਗ ਸਾਧਨਾ,ਸਰੀਰਕ ਫਿਟਨਿਸ ਬਾਰੇ ਟਰੇਨਿੰਗ ਦਿੱਤੀ ਜਾ ਰਹੀ ਹੈ।ਸੰਤ ਬਾਬਾ ਰਜਿਕ ਮੁਨੀ ਵੱਲੋਂ ਸਟੇਟ ਪੱਧਰ ਤੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਜਸ਼ਨਪ੍ਰੀਤ ਕੌਰ ਅਤੇ ਜੈਸਮੀਨ ਦਾ ਨਕਦ ਰਾਸ਼ੀ ਨਾਲ ਅਤੇ ਕੋਚ ਲਖਵੀਰ ਸਿੰਘ ਅਤੇ ਰਾਮ ਸਿੰਘ ਦਾ ਵੀ ਵਿਸ਼ੇਸ ਸਨਮਾਣ ਕੀਤਾ ਗਿਆ।ਇਸ ਸਮੇਂ ਬਾਬਾ ਰਜਿਕ ਮੁਨੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਖੇਡਾਂ ਅਤੇ ਯੋਗ ਸਾਧਨਾ ਰਾਂਹੀ ਸਾਨੂੰ ਰੋਗਾਂ ਤੋਂ ਮੁਕਤੀ ਮਿਲਦੀ ਤੇ ਹਰ ਖਿਡਾਰੀ ਨਸ਼ਿਆਂ ਤੋਂ ਦੂਰ ਰਹਿੰਦਾ ਹੈ।ਇਸ ਸਮੇ ਸਰਪੰਚ ਜਗਮੇਲ ਸਿੰਘ,ਪ੍ਰਧਾਨ ਗੁਰਦੀਪ ਸਿੰਘ,ਤਰਸੇਮ ਲਾਲ ਸਰਮਾ,ਸੰਤੋਖ ਸਿੰਘ ਸੋਢੀ,ਕਰਿਸ਼ਨਾ ਦੇਵੀ, ਹੈਪੀ ਸਮਾਲਸਰ, ਗੋਲਡੀ ਸਮਾਲਸਰ,ਸੰਮਤੀ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਆਦਿ ਪਤਵੰਤੇ ਹਾਜਿਰ ਸਨ।