ਆਂਗਨਵਾੜੀ ਮੁਲਾਜ਼ਮਾਂ ਵੱਲੋਂ ਕਾਂਗਰਸੀ ਵਿਧਾਇਕ ਬਰਾੜ ਦੇ ਘਰ ਅੱਗੇ ਨਾਅਰੇਬਾਜ਼ੀ
ਨਿਹਾਲ ਸਿੰਘ ਵਾਲਾ,26 ਅਕਤੂਬਰ (ਰਾਜਵਿੰਦਰ ਰੌਂਤਾ)- ਅੱਜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਮਿਲੇ। ਅਤੇੇ ਸ਼ੁਰੂ ਕੀਤੀਆਂ ਜਾ ਰਹੀਆਂ ਪ੍ਰੀ ਨਰਸਰੀ ਕਲਾਸਾਂ ਵਿੱਚ ਆਂਗਨਵਾੜੀ ਮੁਲਾਜ਼ਮਾਂ ਨੂੰ ਹੀ ਰੱਖੇ ਜਾਣ ਦੀ ਮੰਗ ਨੂੰ ਲੈ ਕੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦੇ ਪਿੰਡ ਖੋਟੇ ਵਿੱਚ ਸੂਬਾ ਸਕੱਤਰ ਮਹਿੰਦਰਪਾਲ ਕੌਰ ਪੱਤੋ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਸੂਬਾ ਸਕੱਤਰ ਮਹਿੰਦਰਪਾਲ ਕੌਰ ਪੱਤੋ,ਬਲਾਕ ਪ੍ਰਧਾਨ ਇੰਦਰਜੀਤ ਕੌਰ ਲੁਹਾਰਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ ਨੇ ਪ੍ਰੀ ਨਰਸਰੀ ਕਲਾਸਾਂ ਆਂਗਨਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ । ਆਂਗਨਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਸੁਧਾਰ ਕਰਕੇ ਇੱਥੇ ਹੀ ਕਲਾਸਾਂ ਲਗਾਈਆਂ ਜਾਣ ਅਤੇ ਪੜਦੇ ਬੱਚਿਆਂ ਲਈ ਵਰਦੀਆਂ ਵੀ ਮੁਹੱਈਆਂ ਕੀਤੀਆਂ ਜਾਣ । ਬੁਲਾਰਿਆਂ ਨੇ ਕਿਹਾ ਕਿ ਆਂਗਨਵਾਂੜੀ ਵਰਕਰਾਂ ਦਾ ਰੋਜ਼ਗਾਰ ਖੋਹਣ ਨਹੀਂ ਦਿੱਤਾ ਜਾਵੇਗਾ ਅਤੇ ਮੰਗਾਂ ਪ੍ਰਵਾਨ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਜਿਸ ਵਿੱਚ ਐਲਐਲ ਏ ਐਮਪੀਜ ਮੁਖੱ ਮੰਤਰੀ ਪ੍ਰਧਾਨ ਮੰਤਰੀ ਸਿਖਿਆ ਮੰਤਰੀ ਤੇ ਸਿਖਿਆ ਸਕੱਤਰ ਦੀਆਂ ਕੋਠੀਆਂ ਦਾ ਘਿਰਾਉ ਕੀਤਾ ਜਾਵੇਗਾ। ਅੱਜ ਤੜਕੇ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਲ ਕੇ ਸਰਕਾਰ ਤੱਕ ਉਹਨਾਂ ਦੀ ਗੱਲ ਪਾਹੁਚਾਉਣ ਅਤੇ ਮਸਲਾ ਹੱਲ ਕਰਾਉਣ ਦਾ ਹੌਂਸਲਾ ਦਿੱਤਾ। ਇਸ ਘਿਰਾਉ ਸਮੇਂ ਗੁਰਮੀਤ ਕੌਰ ਪੱਤੋ,ਕਰਿਸ਼ਨ ਕੌਰ ਰੌਂਤਾ,ਹਰਵਿੰਦਰ ਕੌਰ ਰਾਊਕੇ,ਜਸਪ੍ਰੀਤ ਬੱਧਨੀਂ,ਅਮਨਦੀਪ ਰਾਮਾ,ਕੁਸ਼ੱਲਿਆ ਦੇਵੀ,ਜਸਵਿੰਦਰ ਕੌਰ ਰਣੀਆਂ,ਸੁਰਿੰਦਰ ਕੌਰ ਲੋਪ ਆਦਿ ਸਮੇਤ ਚਾਰ ਸੌ ਕਰੀਬ ਆਗਨਵਾੜੀ ਵਰਕਰ ,ਹੈਲਪਰ (ਮੁਲਾਜ਼ਮ ਮੌਜੂਦ ਸਨ। ਇਸ ਸਮੇਂ ਡੀਐਸਪੀ ਸ਼ੁਭੇਗ ਸਿੰਘ,ਥਾਣਾ ਮੁਖੀ ਰਵਿੰਦਰ ਸਿੰਘ ਸਮੇਤ ਮਹਿਲਾ ਪੁਲਿਸ ਵੀ ਮੌਜੂਦ ਸੀ।