ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਦੋ ਪਿੰਡਾਂ ਦੀਆਂ ਸਕੂਲ ਇਮਾਰਤਾਂ ਦਾ ਕੀਤਾ ਉਦਘਾਟਨ

ਧਰਮਕੋਟ, 26 ਅਕਤੂਬਰ (ਜਸ਼ਨ) : ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰਾਂ ਵੱਲੋਂ ਬਖਸੇ ਮਾਣ ਸਦਕਾ ਜਿੱਥੇ ਹਲਕੇ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਉਪਰਾਲੇ ਕੀਤੇ ਹਨ, ਉਥੇ ਪੂਰੇ ਹਲਕੇ ਫਰੀਦਕੋਟ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਦੀਆਂ ਬਿਲਡਿੰਗਾਂ ਦੀ ਸੂਰਤ ਬਦਲਣ ਲਈ ਹਮੇਸ਼ਾਂ ਪਹਿਲ ਕਦਮੀ ਕੀਤੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਲਾਗਲੇ ਪਿੰਡ ਬੱਡੂਵਾਲਾ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਪਿੰਡ ਪੰਡੋਰੀ ਅਰਾਈਆਂ ਵਿਖੇ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਸਮੇਂ ਇਕੱਤਰਤਾ ਨੂੰ ਸਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਅਧਿਆਪਣ ਕਿੱਤੇ ਨਾਲ ਸਬੰਧਤ ਹੋਣ ਕਾਰਨ ਮੇਰੀ ਸੋਚ ਹਮੇਸ਼ਾ ਸਕੂਲੀ ਬਿਲਡਿੰਗਾਂ ਦੀਆਂ ਸੂਰਤਾਂ ਬਦਲਣ ਦੇ ਨਾਲ-ਨਾਲ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਦੀ ਰਹੀ ਹੈ ਅਤੇ ਅੱਗੇ ਵੀ ਮੈਂ ਸਿੱਖਿਆ ਪ੍ਰਣਾਲੀ ਨੂੰ ਉਪਰ ਚੁੱਕਣ ਲਈ ਯਤਨਸੀਲ ਰਹਾਂਗਾ। ਇਸ ਮੌਕੇ ਉਨਾਂ ਨਾਲ ਹਲਕਾ ਧਰਮਕੋਟ ਤੋਂ ਚੋਣ ਲੜ ਚੁੱਕੇ ਸੀਨੀਅਰ ਆਗੂ ਦਲਜੀਤ ਸਿੰਘ ਸਦਰਪੁਰਾ, ਆਗੂ ਸੰਜੀਵ ਕੋਛੜ, ਬਾਬੂ ਭਿੰਡਰ, ਅਮਨ ਪੰਡੋਰੀ, ਗੁਰਬਖਸ਼ ਸਿੰਘ ਬਾਜੇਕੇ, ਸੁਖਜਿੰਦਰ ਸਿੰਘ ਕਾਉਣੀ ਪੀ.ਏ  ਪ੍ਰੋ. ਸਾਧੂ ਸਿੰਘ, ਮਾ. ਸੰਤੋਖ ਸਿੰਘ ਸਿੱਧੂ ਤਲਵੰਡੀ ਮੱਲੀਆਂ, ਲਛਮਣ ਸਿੰਘ ਸਿੱਧੂ, ਜਗਤਾਰ ਸਿੰਘ ਪੀ.ਡਬਲਯੂ.ਡੀ, ਡਾ. ਪਰਮਿੰਦਰ ਕੁਮਾਰ, ਸਿਮਰਜੀਤ ਸਿੰਘ ਰਾਮਗੜ, ਸਕੂਲ ਮਾਸਟਰ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਪਵਨ ਰੇਲੀਆ, ਮਨਜੀਤ ਮੌਜਗੜ, ਬਾਬਾ ਬੋਹੜ ਸਿੰਘ, ਸਤਪਾਲ ਸਿੰਘ ਕਲੱਬ ਪ੍ਰਧਾਨ, ਕਿਕਰ ਸਿੰਘ, ਨਛੱਤਰ ਸਿੰਘ, ਅਜੀਤ ਸਿੰਘ ਸਾਬਕਾ ਸਰਪੰਚ, ਗੁਰਵੰਤ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।