ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਸੰਸਥਾ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ 31 ਅਕਤੂਬਰ ਨੂੰ-ਰਾਮੂੰਵਾਲੀਆ ਅਤੇ ਭਰਪੂਰ ਸਿੰਘ ਯੂ ਕੇ
ਮੋਗਾ, 26 ਅਕਤੂਬਰ (ਜਸ਼ਨ) : ਸਮਾਜ ਸੇਵਾ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਉੱਘੀ ਸਮਾਜਿਕ ਅਤੇ ਧਾਰਮਿਕ ਸੰਸਥਾ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 19ਵੀਂ ਬਰਸੀ ਮੌਕੇ 31 ਅਕਤੂਬਰ ਨੂੰ ਵਿਸ਼ਾਲ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਵਿਚ 9 ਲੋੜਵੰਦ ਲੜਕੀਆਂ ਦੇ ਗੁਰਮਤਿ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਜਾਣਗੇ ਅਤੇ ਉਨਾਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਦੇ ਕੇ ਵਿਦਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਮੇਟੀ ਸੇਵਾਦਾਰ ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਬਲਵੀਰ ਸਿੰਘ ਰਾਮੂੰਵਾਲੀਆ ਅਤੇ ਭਰਪੂਰ ਸਿੰਘ ਕੰਡਾ ਇੰਗਲੈਂਡ ਵਾਲਿਆਂ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 150 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਕੀਤੇ ਜਾ ਚੁੱਕੇ ਹਨ, ਅੱਗੇ ਤੋਂ ਵੀ ਸਮਾਜ ਸੇਵਾ ਦੀ ਆਰੰਭ ਕੀਤੀ ਲੜੀ ਨਿਰੰਤਰ ਜਾਰੀ ਰੱਖੀ ਜਾਵੇਗੀ ਤਾਂ ਜੋ ਸਮਾਜ ਅੰਦਰ ਧੀਆਂ ਨੂੰ ਬੋਝ ਨਾ ਸਮਝਿਆ ਜਾ ਸਕੇ। ਉਨਾਂ ਦੱਸਿਆ ਕਿ ਮਿਤੀ 29, 30 ਤੇ 31 ਅਕਤੂਬਰ ਨੂੰ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਯਾਦ ਵਿਚ ਮਹਾਨ ਕੀਰਤਨ ਦਰਬਾਰ ਰੱਬ ਨਗਰ, ਜੀ.ਟੀ. ਰੋਡ ਮੋਗਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਰਾਮ ਤੀਰਥ ਜਲਾਲ ਵਾਲੇ, ਸੰਤ ਗੁਰਮੀਤ ਸਿੰਘ ਖੋਸਾ ਕੋਟਾਲ, ਮਹਾਨ ਕਥਾਵਾਚਕ ਭਾਈ ਸਰਬਜੀਤ ਸਿੰਘ, ਭਾਈ ਦਵਿੰਦਰ ਸਿੰਘ ਸੋਢੀ, ਸੰਤ ਅਮੀਰ ਜਵੱਦੀ ਟਕਸਾਲ, ਭਾਈ ਗੁਰਦੀਪ ਸਿੰਘ ਅਬੋਹਰ ਵਾਲੇ, ਸੰਤ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਬਾਬਾ ਗੁਰਦੀਪ ਸਿੰਘ ਸੇਖਾ, ਭਾਈ ਸਰਬਜੀਤ ਸਿੰਘ ਜਗਰਾਓ ਵਾਲਿਆਂ ਤੋਂ ਇਲਾਵਾ ਸੰਤ ਮਹਾਂਪੁਰਸ਼ ਅਤੇ ਉੱਚ ਚੋਟੀ ਦੇ ਵਿਦਵਾਨ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੁੜ ਕੇ ਨਿਹਾਲ ਕਰਨਗੇ। ਰੱਬ ਜੀ ਦੇ ਭਤੀਜੇ ਭਰਪੂਰ ਸਿੰਘ ਕੰਡਾ ਅਤੇ ਨਿਰਮਲ ਸਿੰਘ ਕੈਨੇਡਾ ਵਾਲਿਆਂ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਮਾਤਾ ਗਿਆਨ ਕੌਰ ਜੀ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਉ ਆਪਣਾ ਨੈਤਿਕ ਫਰਜ਼ ਪਹਿਚਾਣਦੇ ਹੋਏ ਲੋੜਵੰਦ ਪਰਿਵਾਰ ਦਾ ਆਸਰਾ ਬਣੀਏ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਪਾਈਏ। ਇਸ ਮੌਕੇ ਉਨਾਂ ਨਾਲ ਸੁਖਚੈਨ ਸਿੰਘ ਰਾਮੂੰਵਾਲੀਆ, ਰਣਜੀਤ ਸਿੰਘ ਜਗਰਾਓਂ, ਨਿਰਮਲ ਸਿੰਘ ਕੈਨੇਡਾ, ਸੁਖਚਰਨ ਸਿੰਘ ਪਿੰਕਾ, ਮਨਜਿੰਦਰ ਸਿੰਘ ਜਿੰਦਰ, ਮੇਜਰ ਸਿੰਘ, ਬਾਬਾ ਫੂਲਾ ਸਿੰਘ, ਬਲਵਿੰਦਰ ਸਿੰਘ ਜਗਰਾਓਂ, ਜਗਸੀਰ ਸਿੰਘ ਕੈਨੇਡਾ, ਜੋਗਿੰਦਰ ਸਿੰਘ ਕੈਨੇਡਾ, ਅਮਰਜੀਤ ਸਿੰਘ ਕਲਕੱਤਾ, ਜਗਜੀਤ ਸਿੰਘ ਜੌੜਾ, ਚਮਕੌਰ ਸਿੰਘ ਭਿੰਡਰ, ਗੁਰਸੇਵਕ ਸਿੰਘ ਸੰਨਿਆਸੀ, ਪਰਵਿੰਦਰ ਸਿੰਘ ਤਲਵੰਡੀ, ਪਿਆਰਾ ਸਿੰਘ ਭੱਟੀ, ਜਸਪਾਲ ਸਿੰਘ ਭੱਟੀ ਆਦਿ ਹਾਜ਼ਰ ਸਨ।