ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ਵਿਖੇ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ ਹੋਏ ਸਮਾਪਤ

ਮੋਗਾ, 26 ਅਕਤੂਬਰ (ਜਸ਼ਨ)  ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ਵਿਖੇ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ ਅੱਜ ਸ਼ਾਮ ਸਮਾਪਤ ਹੋ ਗਏ । ਇਹਨਾਂ ਚਾਰ ਰੋਜ਼ਾ ਮੁਕਾਬਲਿਆਂ ਵਿਚ ਲੜਕਿਆਂ ਦੀਆਂ ਅੰਡਰ 14 ਸਾਲਾ 23 ਟੀਮਾਂ ਨੇ ਭਾਗ ਲਿਆ ਜਿਹਨਾਂ ਵਿਚ ਪੰਜ ਅਕੈਡਮੀਆਂ ਦੀਆਂ ਟੀਮਾਂ ਵੀ ਸ਼ਾਮਲ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਦੇ ਸਟੇਡੀਅਮ ਵਿਚ ਖੇਡੇ ਗਏ ਟੂਰਨਾਮੈਂਟ ਦੇ ਸਾਰੇ ਮੈਚ ਲੀਗ ਸਿਸਟਮ ਰਾਹੀਂ ਖੇਡੇ ਗਏ ਜਿਸ ਦੌਰਾਨ ਹਰ ਟੀਮ ਨੇ ਆਪਣੇ ਪੂਲ ਦੀ ਹਰ ਟੀਮ ਨਾਲ ਮੈਚ ਖੇਡਿਆ । ਇਸ ਮੌਕੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਮੋਗਾ ਦੇ ਏ ਡੀ ਸੀ ਜਗਵਿੰਦਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ ਤੋਂ ਇਲਾਵਾ ਖੇਡ ਅਬਜ਼ਰਵਰ ਗੁਰਵਿੰਦਰ ਸਿੰਘ ਗਰੇਵਾਲ ਵੀ ਇਨਾਮ ਵੰਡ ਸਮਾਰੋਹ ਵਿਚ ਸ਼ਾਮਲ ਹੋਏ । ਜੇਤੂ ਟੀਮਾਂ ਨੂੰ ਇਨਾਮ ਵੰਡਣ ਮੌਕੇ ਏ ਡੀ ਸੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਗਾ ਜ਼ਿਲੇ ਵਿਚ ਹਾਕੀ ਸਟੇਡੀਅਮ ਹੋਣ ਦੇ ਬਾਵਜੂਦ ਐਸਟਰੋਟਰੱਫ ਦੀ ਘਾਟ ਹੈ ਅਤੇ ਉਹ ਛੇਤੀ ਹੀ ਖੇਡ ਡਾਇਰੈਕਟਰ ਨਾਲ ਰਾਬਤਾ ਕਰਕੇ ਖਿਡਾਰੀਆਂ ਦੀ ਇਹ ਮੰਗ ਪੂਰੀ ਕਰਵਾਉਣਗੇ ਤਾਂ ਕਿ ਮੋਗਾ ਜ਼ਿਲੇ ਦੇ ਹਾਕੀ ਖਿਡਾਰੀ ਕੌਮੀ ਮੁਕਾਬਲਿਆਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ।

ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਦੌਰਾਨ ਬਾਬਾ ਉੱਤਮ ਸਿੰਘ ਨੈਸ਼ਨਲ ਅਕੈਡਮੀ ਖਡੂਰ ਸਾਹਿਬ ਤਰਨਤਾਰਨ ਦੀ ਟੀਮ ਨੇ ਮਾਲਵਾ ਖਾਲਸਾ ਇੰਸਟੀਚਿੳੂਟ ਆਫ ਸਪੋਰਟਸ ਲੁਧਿਆਣਾ ਨੂੰ 2-1 ਨਾਲ ਹਰਾਇਆ। ਸੈਮੀਫਾਈਨਲ ਦੌਰਾਨ ਮਾਲਵਾ ਅਕੈਡਮੀ ਲੁਧਿਆਣਾ ਨੇ ਬਠਿੰਡਾ ਜ਼ਿਲੇ ਨੂੰ 1 ਦੇ ਮੁਕਾਬਲੇ 5 ਗੋਲਾਂ ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿਚ ਤਰਨਤਾਰਨ ਜ਼ਿਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ਫਰੀਦਕੋਟ ਦੀ ਟੀਮ ਨੂੰ 1-0 ਦੇ ਅੰਤਰ ਨਾਲ ਹਰਾਇਆ। ਕੌਮੀ ਖੇਡ ਮੁਕਾਬਲਿਆਂ ਵਿਚ ਸਥਾਨ ਬਣਾਉਣ ਵਾਲੀ ਤਰਨਤਾਰਨ ਦੀ ਟੀਮ ਨੂੰ ਵਧਾਈ ਦਿੰਦਿਆਂ ਉਪ ਜ਼ਿਲਾ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ ਨੇ ਆਖਿਆ ਕਿ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਨਾਲ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦਾ ਨਿਰਮਾਣ ਹੰੁਦਾ ਹੈ। ਉਹਨਾਂ ਸਵਰਗੀ ਕੋਚ ਪਰਮਜੀਤ ਸਿੰਘ ਬੁੱਘੀਪੁਰਾ ਨੂੰ ਯਾਦ ਕਰਦਿਆਂ ਸ਼ਰਧਾਜਲੀ ਭੇਂਟ ਕੀਤੀ। ਟੂਰਨਾਮੈਂਟ ਦੌਰਾਨ ਲੈਕਚਰਾਰ ਪਰਮਪ੍ਰੀਤ ਸਿੰਘ ਰਿੰਪਾ,ਸਾਬਕਾ ਏ ਈ ਓ ਪਰਮਜੀਤ ਸਿੰਘ ਡਾਲਾ ਅਤੇ ਅਜੀਤਪਾਲ ਸਿੰਘ ਲੁਧਿਆਣਾ ਹਾਜ਼ਰ ਸਨ। ਸਿੱਖਿਆ ਵਿਭਾਗ ਤੋਂ ਪਿ੍ਰੰ: ਨਿਰਪਾਲਦੀਪ ਕੌਰ,ਪਿ੍ਰੰ: ਹਰਲਵਲੀਨ ਕੌਰ ,ਪਿ੍ਰੰ: ਮਨਜੀਤ ਕੌਰ ,ਪਿ੍ਰੰ: ਗੁਰਬੀਰ ਕੌਰ ,ਹੈੱਡਮਾਸਟਰ ਦਵਿੰਦਰ ਕੁਮਾਰ ਅਤੇ ਸਰਪੰਚ ਰਾਜਵਿੰਦਰ ਕੌਰ ਤਖਾਣਵੱਧ ਵੀ ਹਾਜ਼ਰ ਸਨ  ।