ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਬੁੱਘੀਪੁਰਾ ਵਾਲਿਆਂ ਨੇ ਪਾਰਕ ਲਈ ਦਿੱਤੀ 51 ਹਜ਼ਾਰ ਦੀ ਰਾਸ਼ੀ
ਮੋਗਾ, 25 ਅਕਤੂਬਰ (ਜਸ਼ਨ) : ਮੋਗਾ ਦੇ ਐਵਰਗਰੀਨ ਪਾਰਕ ਗੋਧੇਵਾਲਾ ਵਿਖੇ ਮੇਨ ਗੇਟ ਅਤੇ ਰੈਂਪ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਬੁੱਘੀਪੁਰਾ ਨੇ ਆਪਣੇ ਕਰ-ਕਮਲਾਂ ਨਾਲ ਰੱਖਿਆ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਿਰੰਜਣ ਦੇਵ, ਇੰਦਰਜੀਤ ਆਦਿ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪਾਰਕ ਦੇ ਵਿਕਾਸ ਲਈ ਭੇਂਟ ਕੀਤੀ। ਇਸ ਮੌਕੇ ਚਰਨਜੀਤ ਸਿੰਘ ਅਤੇ ਨਸੀਬ ਸਿੰਘ ਰੱਤੂ ਪ੍ਰਧਾਨ ਨੇ ਕਿਹਾ ਕਿ ਸਾਂਝੀਆਂ ਥਾਂਵਾਂ, ਪਾਰਕਾਂ ਆਦਿ ਦੇ ਕੰਮ ਸੰਤਾਂ-ਮਹਾਂਪੁਰਸ਼ਾਂ ਦੁਆਰਾ ਸ਼ੁਰੂ ਕਰਵਾਉਣ ਨਾਲ ਹੀ ਨੇਪਰੇ ਚੜਦੇ ਹਨ ਅਤੇ ਉਨਾਂ ਦਾ ਅਸ਼ੀਰਵਾਦ ਹਮੇਸ਼ਾਂ ਸੰਗਤਾਂ ਦੇ ਨਾਲ ਰਹਿੰਦਾ ਹੈ। ਇਸ ਸਮੇਂ ਉੱਘੇ ਸਮਾਜ ਸੇਵੀ ਗੁਰਧੀਰ ਸਿੰਘ ਐਨ ਆਰ ਆਈ ਸਿੰਘ ਬ੍ਰਦਰਜ਼ ਵਾਲਿਆਂ ਨੇ 11000 ਦੀ ਸੇਵਾ ਕਰਾਈ। ਸੰਤ ਸਤਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਸੇਵਾਦਾਰ ਦਾ ਸਮੂਹ ਸੰਗਤ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਤਪ ਸ਼ਮਸ਼ੇਰ ਸਿੰਘ ਸਿੱਧੂ, ਨਾਇਬ ਸਿੰਘ ਬਿੱਟੂ, ਮਲਕੀਤ ਸਿੰਘ ਖੋਸਾ ਸੈਕਟਰੀ, ਸੁਖਦੀਪ ਸਿੰਘ ਧਾਮੀ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਕੁਮਾਰ ਨੈਸਲੇ, ਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਕਰਤਾਰ ਸਿੰਘ, ਮੁਖਤਿਆਰ ਸਿੰਘ, ਮਨਜੀਤ ਸਿੰਘ ਮਿੰਦੀ ਆਦਿ ਹਾਜ਼ਰ ਸਨ।