ਦੇਸ਼ ਭਗਤ ਕਾਲਜ ਮੋਗਾ ਦੇ ਵਿਦਿਆਰਥੀਆਂ ਨੇ ਕੀਤਾ ਇੰਡਸਟੀਰੀਅਲ ਦੌਰਾ

ਮੋਗਾ, 25 ਅਕਤੂਬਰ (ਜਸ਼ਨ) : ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ ਮੋਗਾ ਦੇ ਬੀ.ਟੈਕ.ਦੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਨੋਵਮ ਕੰਟਰੋਲ ਚੰਡੀਗੜ ਕੰਪਨੀ ਦਾ ਵਿਦਿਅਕ ਦੌਰਾ ਕੀਤਾ । ਕੰਪਨੀ ਦੇ ਮੁੱਖ ਹੈਡ ਪੁਸ਼ਕਰ ਦਿਵਾਕਰ ਨੇ ਵਿਦਿਆਰਥੀਆਂ ਨੂੰ ਗੇੜਾ ਲਗਵਾਇਆ ਅਤੇ ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਆਟੋ ਮੋਬਾਈਲਜ ਪਾਰਟਸ ਵਿਸ਼ੇਸ਼ ਤੌਰ ਤੇ ਟਰੈਕਟਰ ਦੇ ਪਾਰਟਸ ਬਾਰੇ ਵੀ ਜਾਣਕਾਰੀ ਪਾ੍ਰਪਤ ਕੀਤੀ। ਇਹ ਵਿੱਦਿਅਕ ਦੌਰਾ ਮਕੈਨੀਕਲ ਵਿਭਾਗ ਦੇ ਅਧਿਆਪਕ ਜਸ਼ਨਪੀ੍ਰਤ ਸਿੰਘ ਅਤੇ ਹਰਦੇਵ ਸਿੰਘ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ, ਜਰਨਲ ਸੈਕਟਰੀ ਗੁਰਦੇਵ ਸਿੰਘ, ਡਾਇਰੈਕਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਗੌਰਵ ਗੁਪਤਾ, ਪਿ੍ਰ੍ਰੰਸੀਪਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪ੍ਰੀਤੀ ਸ਼ਰਮਾ ਨੇ ਵਿਦਿਆਰਥੀਆਂ ਲਈ ਯੋਗ ਅਗਵਾਈ ਕਰਵਾਉਣ ਲਈ ਸਰਾਹਨਾ ਕੀਤੀ।