ਲਿਟਲ ਮਿਲੇਨੀਅਮ ਸਕੂਲ ’ਚ ਜੰਗਲ ਪਾਰਟੀ ’ਚ ਬੱਚਿਆਂ ਨੇ ਕੀਤੀ ਮਸਤੀ

ਮੋਗਾ, 25 ਅਕਤੂੁਬਰ (ਜਸ਼ਨ)- ਮੋਗਾ ਦੇ ਬੁੱਘੀਪੁਰਾ ਬਾਈਪਾਸ ਤੇ ਓਜ਼ੋਨ ਕੋਂਟੀ ’ਚ ਸਥਿਤ ਲਿਟਲ ਮਿਲੇਨੀਅਮ ਸਕੂਲ ’ਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਅਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਵਿਚ ਜੰਗਲ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸ਼ੁੱਭ ਆਰੰਭ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਸਕੂਲ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚੇ ਘਰੋਂ ਹਾਥੀ, ਮਗਰਮੱਛ, ਤੋਤਾ, ਭਾਲੂ ਆਦਿ ਜਾਨਵਰਾਂ ਦੇ ਕੱਪੜੇ ਪਹਿਨ ਕੇ ਆਏ ਅਤੇ ਖੂਬ ਮਸਤੀ ਕੀਤੀ। ਬੱਚਿਆਂ ਨੇ ਜਾਨਵਰਾਂ ਦੀ ਰੱਖਿਆ ਦੇ ਲਈ ਰੈਲੀ ਵੀ ਕੱਢੀ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਰਚਨਾਤਮਕ ਦਿ੍ਰਸ਼ਟੀਕੋਣ ਨੂੰ ਵਧਾਉਂਦੇ ਹੋਏ ਸਕੂਲ ‘ਚ ਜੰਗਲ ਨੂੰ ਦਰਸਾਉਂਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਇਸ ਤਰਾਂ ਦੀ ਐਕਟਿਵਿਟੀ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਹੈ। ਇਸ ਮੌਕੇ ਸਕੂਲ ਦਾ ਸਮੁੂਹ ਸਟਾਫ ਹਾਜ਼ਰ ਸੀ।