ਹੌਲੀ ਹਾਰਟ ਵਿਖੇ ਕਰਵਾਏ ਕੁਇਜ਼ ਮੁਕਾਬਲੇ

ਅਜੀਤਵਾਲ, 25 ਅਕਤੂਬਰ (ਅਵਤਾਰ ਸਿੰਘ) ਇਲਾਕੇ ਦੀ ਨਾਮਵਾਰ ਸੰਸਥਾ ਹੌਲੀ ਹਾਰਟ ਸਕੂਲ ਵਿਖੇ ਹਾਊਸ ਪ੍ਰਸ਼ਨ ਉੱਤਰੀ ਪ੍ਰਤੀਯੋਗਤਾ ਕਰਵਾਈ ਗਈ,ਜਿਸ ਵਿੱਚ ਚਾਰ ਹਾਊਸਿਸ ਅਭੇ, ਅਜੈ, ਅਤੁਲ, ਅਮੁਲ ਹਾੳੂਸਿਸ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਤੇ  ਮੈਡਮ ਮਿਸ ਗਗਨਦੀਪ ਕੌਰ ਦੁਆਰਾ ਵਿਦਿਆਰਥੀਆਂ ਨੂੰ ਆੜੀਅਲ, ਵਿਜ਼ੁਅਲ, ਵਜਰ, ਜ਼ੁਬਾਨੀ, ਪ੍ਰਸ਼ਨ ਪੁੱਛੇ ਗਏ, ਜਿਸ ਦੌਰਾਨ ਵਿਦਿਆਰਥੀਆਂ ਨੇ ਪੁੱਛੇ ਪ੍ਰਸ਼ਨਾ ਦੇ ਉੱਤਰ ਦਿੱਤੇ, ਜਿਸ ਵਿੱਚੋਂ ਅਤੁਲ ਹਾਊਸ 69 ਨੰਬਰਾਂ ਨਾਲ ਪਹਿਲੇ ਸਥਾਨ ਤੇ ਰਿਹਾ ਜਦਕਿ ਅਮੁਲ ਹਾਊਸ ਨੇ 64 ਨੰਬਰਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪਿ੍ਰੰਸੀਪਲ ਮੈਡਮ ਭਾਵਨਾ ਅਰੋੜਾ ਵੱਲੋਂ ਬੱਚਿਆਂ ਦੀ ਪ੍ਰਤੀਯੋਗਤਾਵਾਂ ਵਿੱਚ ਇਸੇ ਤਰਾਂ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਸ ਮੌਕੇ ਸਕੂਲ ਸਟਾਫ ਮਿਸ ਰਮਨਦੀਪ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਸਿਮਨਦੀਪ ਕੌਰ ਅਤੇ ਸੀਮਾ ਰਾਣੀ ਮੌਜੂਦ ਸਨ।