17 ਨਵੰਬਰ ਨੂੰ ਮੈਗਾ ਕੈਂਸਰ ਚੈੱਕਅੱਪ ਕੈਂਪ ਮੋਗਾ ’ਚ ਲਗਾਇਆ ਜਾਵੇਗਾ

ਮੋਗਾ, 24 ਅਕਤੂਬਰ (ਜਸ਼ਨ)-‘ਵਰਲਡ ਕੈਂਸਰ ਕੇਅਰ ’ ਦੇ ਗਲੋਬਲ ਐਂਬੈਸਡਰ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਤੀ ਮਾਤਾ ਸਵਰਗੀ ਸ਼੍ਰੀਮਤੀ ਸੁਖਚਰਨ ਕੌਰ ਧਾਲੀਵਾਲ ਦੀ ਬਰਸੀ ਮੌਕੇ ਮੋਗਾ ਸ਼ਹਿਰ ਦੇ ਵਿੰਡਸਰ ਗਾਰਡਨ ਵਿਖੇ 17 ਨਵੰਬਰ ਨੂੰ ਮਾਲਵਾ ਖੇਤਰ ਦਾ ਇਕ ਵੱਡਾ ਕੈਂਸਰ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਸਰ ਚੈੱਕਅੱਪ ਕੈਂਪ ਲਾਇਨਜ਼ ਕਲੱਬ ਮੋਗਾ ਵਿਸ਼ਾਲ ,ਲਾਇਨਜ਼ ਕਲੱਬ ਐਕਟਿਵ ,ਲਾਇਨਜ਼ ਕਲੱਬ ਮੋਗਾ ਸੈਟਰਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ‘ਵਰਲਡ ਕੈਂਸਰ ਕੇਅਰ ਦੇ ਗਲੋਬਲ ਐਂਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਪੰਜਾਬ ਕੇਸਰੀ ਅਤੇ ਜਗਬਾਣੀ ਅਖਬਾਰ ਦੇ ਮੁੱਖ ਸੰਪਾਪਕ ਪਦਮ ਸ਼੍ਰੀ ਵਿਜੇ ਚੋਪੜਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਇਹ ਸੁਪਨਾ ਹੈ ਕਿ ਕੈਂਸਰ ਦੇ ਪੀੜਤਾਂ ਨੂੰ ਇਲਾਜ ਲਈ ਬਠਿੰਡੇ ਤੋਂ ਬੀਕਾਨੇਰ ਲੈ ਜਾਣ ਵਾਲੀ ਰੇਲਗੱਡੀ ਜਲਦ ਤੋਂ ਜਲਦ ਤੰਦਰੁਸਤ ਯਾਤਰੀਆਂ ਦੀ ਗੱਡੀ ਬਣ ਕੇ ਚੱਲੇ। ਉਹਨਾਂ ਦੱਸਿਆ ਕਿ ਇਸ ਕੈਂਪ ਨੂੰ ਸਫਲਤਾ ਪੂਰਵਕ ਲਗਾਉਣ ਲਈ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ । ਧਾਲੀਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਮਾਲਵੇ ਨਾਲ ਸਬੰਧਤ ਸਾਰੀਆਂ ਸਮਾਜਿਕ ,ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਆਪਣੇ ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਵਿਚ ਭੇਜਣ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਚੈੱਕਅਪ ਕੈਂਪ ਰਾਹੀਂ ਆਪਣਾ ਮੁਆਇਨਾ ਕਰਵਾ ਸਕਣ। ਅੱਜ 17 ਨਵੰਬਰ ਨੂੰ ਲੱਗਣ ਵਾਲੇ ਮੈਗਾ ਕੈਂਸਰ ਚੈੱਕਅੱਪ ਕੈਂਪ ਸਬੰਧੀ ਹੋਈ ਵਿਸ਼ੇਸ਼ ਕਾਨਫਰੰਸ ਵਿਚ ਡਾ: ਧਰਮਿੰਦਰ ਸਿੰਘ ਢਿੱਲੋਂ ਇੰਚਾਰਜ ਪੰਜਾਬ,ਅਵਿਨਾਸ਼ ਗੁਪਤਾ ਪ੍ਰਧਾਨ ਲਾਇਨਜ਼ ਕਲੱਬ ਮੋਗਾ ਵਿਸ਼ਾਲ ,ਐੱਸ ਕੇ ਬਾਂਸਲ ਐੱਨ ਜੀ ਓ,ਪਵਨ ਗਰੋਵਰ ਰੀਜਨਲ ਚੇਅਰਮੈਨ ਲਾਇਨਜ਼ ਕਲੱਬ ,ਦਵਿੰਦਰਪਾਲ ਸਿੰਘ ਰਿੰਪੀ ਡਾਇਰੈਕਟਰ ਦੇਸ਼ਭਗਤ ਸੰਸਥਾਵਾਂ,ਰਵਿੰਦਰ ਗੋਇਲ ਸੀ ਏ ,ਪ੍ਰਵੀਨ ਗਰਗ ਆਦਿ ਹਾਜ਼ਰ ਸਨ ।