‘ਅਕਤੂਬਰ ਇਨਕਲਾਬ ਸ਼ਤਾਬਦੀ ’ ਸਮਾਗਮਾਂ ਸਬੰਧੀ ਹੋਈ ਮੀਟਿੰਗ
ਮੋਗਾ, 24 ਅਕਤੂਬਰ (ਜਸ਼ਨ) - ਨੇਚਰ ਪਾਰਕ ਮੋਗਾ ਵਿਖੇ ‘ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ’ ਦੇ ਸੱਦੇ ’ਤੇ ਕੀਤੇ ਜਾ ਰਹੇ ‘ਪੰਜਾਬ ਪੱਧਰੀ ਕਾਨਫਰੰਸ ਮੁਜਾਹਰੇ ’ਸੰਬੰਧੀ ਮੀਟਿੰਗ, ‘ਸ਼ਤਾਬਦੀ ਕਮੇਟੀ ਮੈਂਬਰ’ ਅਤੇ ‘ਲੋਕ ਸੰਗਰਾਮ ਮੰਚ’ ਦੇ ਸੂਬਾ ਸਕੱਤਰ ਬਲਵੰਤ ਮਖੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਚ ਦੀਆਂ ਸਹਿਯੋਗੀ ਜਥੇਬੰਦੀਆਂ ਦੀ ਵਲੋਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਜ਼ਿਲਾ ਪ੍ਰਧਾਨ ਟਹਿਲ ਸਿੰਘ, ਤੇਜ ਸਿੰਘ ਨਾਹਲ ਖੋਟੇ, ਬਖਸ਼ੀ ਰਾਮ ਠਾਕੁਰ ਅਤੇ ਇੰਜੀਨੀਅਰ ਰਵੈਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਨਕਲਾਬ ਨੇ ਸੰਸਾਰ ਭਰ ਵਿਚ ਕਮਿਉਨਿਸਟ ਵਿਚਾਰਾਂ ਦਾ ਵਿਆਪਕ ਪਸਾਰਾ ਕੀਤਾ ਅਤੇ ਇਨਕਲਾਬਾਂ ਦੀ ਲੜੀ ਨੂੰ ਤੋਰਿਆ ਅਤੇ ਅੱਜ ਵੀ ਵੱਖ-ਵੱਖ ਦੇਸ਼ਾਂ ਦੇ ਮਜਦੂਰ ਕਿਸਾਨ ਤੇ ਲੋਕ ਇਸ ਤੋਂ ਰੌਸ਼ਨੀ ਅਤੇ ਅਗਵਾਈ ਲੈਕੇ ਆਪੋ ਆਪਣੇ ਦੇਸ਼ਾਂ ਵਿੱਚ ਕ੍ਰਾਂਤੀ ਲਈ ਜਮਾਤੀ ਜਦੋ ਜਹਿਦਾਂ ਤੇਜ ਕਰ ਰਹੇ ਹਨ। ਉਨਾਂ ਕਿਹਾ ਕਿ 1917 ਵਿੱਚ ਹੋਏ ਅਕਤੂਬਰ ਇਨਕਲਾਬ ਨੂੰ 100 ਵਰੇ੍ਹ ਹੋ ਗਏ ਹਨ ਅਤੇ ਇਸਦੀ ਸ਼ਤਾਬਦੀ ਨੂੰ 7 ਨਵੰਬਰ 2017 ਨੂੰ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਪੂਰੇ ਵਿਸ਼ਾਲ ਰਾਜਨੀਤਕ ਕਾਨਫਰੰਸ ਕਰਨ ਉਪਰੰਤ ਸ਼ਹਿਰ ਵਿਚ ਲਾਲ ਮਾਰਚ ਕਰਕੇ ਮਨਾਇਆ ਜਾਵੇਗਾ।