ਇਨਕਮ ਟੈਕਸ ਵਿਭਾਗ ਨੇ ਜੀ ਐਸ ਟੀ ਸਬੰਧੀ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਧਰਮਕੋਟ, 24 ਅਕਤੂਬਰ (ਜਸ਼ਨ) : ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਧਰਮਕੋਟ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਵਿਸੇਸ਼ ਮੀਟਿੰਗ ਕੀਤੀ । ਉਨਾਂ ਦੁਕਾਨਦਾਰਾਂ ਨੂੰ ਜੀ.ਐਸ.ਟੀ ਨੰਬਰ ਲੈਣ ਅਤੇ ਆਪਣੀ ਸੇਲ ਨੂੰ ਦਰੁਸਤ ਰੱਖਣ ਲਈ ਵਿਸੇਸ਼ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਇਸ ਸਕੀਮ ਨੂੰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ। ਉਨਾਂ ਦੁਕਾਨਦਾਰਾਂ ਨੂੰ ਜੀ ਐਸ ਟੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਗਾਹਕ ਅਤੇ ਦੁਕਾਨਦਾਰ ਵਿਚ ਨੇੜਤਾ ਵਧੇਗੀ। ਉਨਾਂ ਦੁਕਾਨਦਾਰਾਂ ਤੋਂ ਬਿੱਲ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਹਨਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੁਕਾਨਦਾਰਾਂ ਨੂੰ ਜਲਦੀ ਤੋਂ ਜਲਦੀ ਜੀ ਐਸ ਟੀ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਵਿਚ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਾ ਹੋਵੇ। ਵਪਾਰ ਮੰਡਲ ਧਰਮਕੋਟ ਦੇ ਪ੍ਰਧਾਨ ਦਵਿੰਦਰ ਛਾਬੜਾ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਪਾਰ ਮੰਡਲ ਦੇ ਸਰਪ੍ਰਸਤ ਦਰਸ਼ਨ ਲਾਲ ਅਹੂਜਾ, ਸੱਤਪਾਲ ਵਰਮਾ, ਸੁਰਜੀਤ ਸਿੰਘ ਪ੍ਰਧਾਨ ਕਰਿਆਨਾ ਯੂਨੀਅਨ, ਮੰਗਤ ਰਾਏ ਗੋਇਲ, ਰਾਜੀਵ ਗਰੋਵਰ, ਭੂਸ਼ਨ ਬਾਂਸਲ, ਯਸ਼ਪਾਲ ਨੌਹਰੀਆ, ਜੋਬੇਸ਼ ਬਾਂਸਲ, ਰਜੇਸ ਢੀਗਰਾ, ਬਿੱਕੀ ਪੱਬੀ, ਹਰਪ੍ਰੀਤ ਸਿੰਘ ਰਿੱਕੀ, ਵਿਪਨ ਲੋਟਾ, ਜੱਸ ਕੰਗ, ਉਗਰਸੈਨ ਨੌਹਰੀਆ, ਕਰਮਚੰਦ ਨੌਹਰੀਆ, ਬੰਟੀ ਮਨਿਆਰੀ ਵਾਲਾ, ਲੱਕੀ ਨਰੂਲਾ, ਪੁਨੀਤ ਬਾਂਸਲ, ਅਸ਼ੋਕ ਬਜਾਜ, ਕੌਸ਼ਲ ਨੌਹਰੀਆ, ਰੁਪਿੰਦਰ ਰਿੰਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਅਤੇ ਵਪਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਈ.ਟੀ.ਓ ਮੈਡਮ ਸ਼ਕੁਤਲਾ ਰਾਣੀ, ਬੀ.ਐਸ.ਧਾਲੀਵਾਲ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।