ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਪੰਜ ਰੋਜ਼ਾ ਇੰਸਪਾਇਰ ਪ੍ਰੋਗ੍ਰਾਮ ਕੀਤਾ ਗਿਆ
ਮੋਗਾ, 23 ਅਕਤੂਬਰ (ਜਸ਼ਨ):-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਵਿਖੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲਾਜੀ ਨਵੀਂ ਦਿੱਲੀ ਵੱਲੋਂ ਪੰਜ ਰੋਜ਼ਾ ਇੰਸਪਾਇਰ ਪ੍ਰੋਗ੍ਰਾਮ ਦਾ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਪਵਨ ਕੁਮਾਰ ਸਾਇੰਟਿਸਟ ਡੀ.ਐਸ.ਟੀ, ਵਿਸ਼ੇਸ਼ ਮਹਿਮਾਨ ਨਿਸ਼ਾਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇੰਸਪਾਇਰ ਦੇ ਪੰਜਵੇਂ ਦਿਨ ਦੇ ਪ੍ਰੋਗ੍ਰਾਮ ਵਿਚ 200 ਤੋਂ ਵੱਧ ਪੰਜਾਬ ਭਰ ਦੇ ਵਿਦਿਆਰਥੀਆ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਾਇੰਸ ਦੇ ਵਿਦਿਆਰਥੀਆ ਨੂੰ ਅਨੁਭਵੀ ਅਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਪ੍ਰਯੋਗਿਕ ਗਿਆਨ ਦੁਆਰਾ ਵਿਦਿਆਰਥੀਆ ਨੂੰ ਸਾਇੰਸ ਤੇ ਰਿਸਰਚ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਕੇ.ਕੇ.ਬਸੀਨ ਪ੍ਰੋਫੇਸਰ ਡਿਪਾਰਟਮੈਂਟ ਆਫ ਕੈਮਿਸਟਰੀ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਹੇਮੇਂਦਰ ਭਾਰਤੀ ਡਿਪਾਰਟਮੈਂਟ ਆਫ ਕੈਮਿਸਟਰੀ ਪੰਜਾਬ ਯੂਨੀਵਰਸਿਟੀ ਪਟਿਆਲਾ, ਪ੍ਰੋ. ਜੀ.ਡੀ.ਗੁਪਤਾ ਡਾਇਰੈਕਟਰ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ, ਡਾ. ਗੋਪੀ ਸ਼ਰਮਾ ਡਿਪਾਰਟਮੈਂਟ ਆਫ ਫਿਜਿਕਸ ਕੰਨਿਆ ਮਹਾਵਿਧਾਲਿਆ ਜਲੰਧਰ, ਪ੍ਰੋ. ਆਈ.ਐਸ.ਦੁਆ ਐਮਟ੍ਰੈਸਟ ਸਾਇੰਟਿਸਟ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਅਜੇ ਅੱਗਰਵਾਲ ਡੀ.ਏ.ਵੀ ਕਾਲਜ ਜਲੰਧਰ, ਪ੍ਰੋ. ਅਮਨਿੰਦਰ ਆਈ.ਆਈ.ਐਸ.ਈ.ਆਰ ਮੋਹਾਲੀ, ਡਾ. ਜੀ.ਐਸ.ਸੋਢੀ ਡਿਪਾਰਟਮੈਂਟ ਆਫ ਕੈਮਿਕਲ ਸਾਇੰਸ ਨਵੀਂ ਦਿੱਲੀ, ਡਾ. ਪ੍ਰੇਮ ਸਿੰਗ ਡਿਪਾਰਟਮੈਂਟ ਆਫ ਫਿਜਿਕਸ, ਡਾ. ਅਨੁਰਾਗ ਕੋਹਾੜ ਡਿਪਾਰਟਮੈਂਟ ਆਫ ਫਾਰਮਾਸਿੳਟੀਕਲ ਸਾਇੰਸਿਜ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਅਮਰਿੰਦਰ ਸਿੰਘ ਫਤਿਹਗੜ, ਡਾ. ਗੌਤਮ ਰਥ ਆਈ.ਐਸ.ਐਫ ਮੋਗਾ ਆਦਿ ਨੇ ਇੰਸਪਾਇਰ ਪ੍ਰੋਗ੍ਰਾਮ ਵਿਚ ਵਿਦਿਆਰਥੀਆ ਨੂੰ ਵੱਖ-ਵੱਖ ਵਿਸ਼ਿਆ ਤੇ ਜਾਣਕਾਰੀ ਦਿੱਤੀ।
ਸਮਾਗਮ ਵਿਚ ਮੁੱਖ ਮਹਿਮਾਨ ਪਵਨ ਕੁਮਾਰ ਨੇ ਵਿਦਿਆਰਥੀਆ ਨੂੰ ਇੰਸਪਾਇਰ ਦੁਆਰਾ ਚਲਾਈ ਜਾ ਰਹੀ ਵੱਖ-ਵੱਖ ਵਿਸ਼ਿਆ ਤੇ ਜਾਣਕਾਰੀ ਦਿੱਤੀ ਅਤੇ ਪ੍ਰਯੋਗਿਕ ਵਿਧੀ ਨਾਲ ਸਮਝਾਇਆ। ਇਸਦੇ ਨਾਲ ਹੀ ਇੰਸਪਾਇਰ ਦੇ ਪ੍ਰਤੀ ਡੀ.ਐਸ.ਟੀ ਦੁਆਰਾ ਕੀਤੇ ਜਾ ਰਹੇ ਕੰਮੰ ਦੀ ਸਮੀਖਿਆ ਕੀਤੀ। ਪਵਨ ਕੁਮਾਰ ਨੇ ਕੋਆਡੀਨੇਟਰ ਡਾ. ਆਰ.ਕੇ.ਨਾਰੰਗ ਦੀ ਸਲਾਘਾ ਕੀਤੀ ਅਤੇ ਸਫਲ ਇੰਸਪਾਇਰ ਪ੍ਰੋਗ੍ਰਾਮ ਲਈ ਵਧਾਈ ਦਿਤੀ। ਵਿਸ਼ੇਸ਼ ਮਹਿਮਾਨ ਨਿਸ਼ਾਨ ਸਿੰਘ ਨੇ ਵਿਦਿਆਰਥੀਆ ਨੂੰ ਪੰਜ ਦਿਨ ਦੇ ਕਾਰਜਕਾਲ ਵਿਚ ਦਿੱਤੀ ਗਈ ਸਿੱਖਿਆ ਨੂੰ ਅਮਲ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹਾਜ਼ਰ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਤੇ ਸੱਕਤਰ ਜਿਨੇਸ਼ ਗਰਗ ਨੇ ਸਨਮਾਨਿਤ ਕੀਤਾ। ਵਿਦਿਆਰਥੀਆ ਲਈ ਤਕਨੀਕੀ ਵਿਚਾਰ ਪ੍ਰਤਿਯੋਗਿਤਾ ਵਿਚ ਸਫਲ ਰਹੇ ਵਿਦਿਆਰਥੀਆ ਦੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਨਕਦ ਰਾਸ਼ੀ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਸਕੂਲਾਂ ਦੇ ਵਿਦਿਆਰਥੀਆ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਪ੍ਰੋਗ੍ਰਾਮ ਦੇ ਕੋਆਡੀਨੇਟਰ ਪ੍ਰੋ. ਆਰ.ਕੇ.ਨਾਰੰਗ ਨੂੰ ਵਧਾਈ ਦਿੱਤੀ। ਸਮਾਗਮ ਵਿਚ ਸਟੇਜ ਦੀ ਕਾਰਵਾਈ ਅਰਪਨਦੀਪ ਕੌਰ, ਸੀਮਾ ਬਰਾੜ ਤੇ ਵਿਸ਼ਵ ਪ੍ਰਭਜੋਤ ਨੇ ਬਖੂਬੀ ਨਿਭਾਈ।