ਚਾਲੂ ਸਾਲ ਦੌਰਾਨ ਮਹੀਨਾ ਜੂਨ ਤੱਕ 133 ਸਿਖਿਆਰਥੀਆਂ ਨੇ ਲਈ ਵੱਖ-ਵੱਖ ਸਵੈ-ਰੋਜ਼ਗਾਰ ਕਿੱਤਿਆਂ ਦੀ ਸਿਖਲਾਈ-ਹਰਜਿੰਦਰ ਸਿੰਘ ਕੰਡਾ

ਮੋਗਾ 23 ਅਕਤੂਬਰ:(ਜਸ਼ਨ):  ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਦੀ ਤਿਮਾਹੀ ਮੀਟਿੰਗ ਅਮਰਜੀਤ ਸਿੰਘ ਗੁਜਰਾਲ ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਰਸੇਟੀ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ, ਲੀਡ ਜ਼ਿਲਾ ਮੈਨੇਜਰ ਸਵਰਨਜੀਤ ਸਿੰਘ ਗਿੱਲ, ਗੁਰਸ਼ਰਨ ਸਿੰਘ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ, ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕੇ.ਵੀ.ਕੇ, ਐਸ.ਕੇ. ਬਾਂਸਲ ਐਨ.ਜੀ.ਓ, ਰਾਜ ਸਰੂਪ ਸਿੰਘ ਗਿੱਲ ਡੀ.ਪੀ.ਡੀ., ਤਪਤੇਜ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ, ਬੈਕ ਅਧਿਕਾਰੀ ਕੰਨਿਕਾ ਗੁਪਤਾ ਸ਼ਾਮਲ ਹੋਏ। ਇਸ ਮੌਕੇ ਆਰਸੇਟੀ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਨੇ ਆਏ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਆਰਸੇਟੀ ਦੀ 2016-17 ਦੀ ਗਰੇਡਿੰਗ ਡਬਲ ਏ ਹੋਣ ‘ਤੇ ਵਧਾਈ ਦਿੱਤੀ ਅਤੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਉਪਰੰਤ ਆਰਸੇਟੀ ਮੋਗਾ ਦੀ ਤਿਮਾਹੀ ਰਿਪੋਰਟ ਪੇਸ਼ ਕੀਤੀ ਗਈ ਅਤੇ ਬੋਰਡ ਨੇ ਸਰਬਸੰਮਤੀ ਨਾਲ ਪਾਸ ਕਰਦਿਆਂ ਕਾਰਗੁਦੀ ਸ਼ਲਾਘਾ ਕੀਤੀ। ਉਨਾਂ ਸਾਲ 2016-17 ਦੇ ਸਾਰੇ ਹੀ ਮਿੱਥੇ ਟੀਚੇ ਸਮੇ ਤੋ ਪਹਿਲਾਂ ਪ੍ਰਾਪਤ ਕਰਨ ਬਾਰੇ ਦੱਸਿਆ ਅਤੇ 2017-18 ਦੀ ਸਲਾਨਾ ਯੋਜਨਾ ਤੇ ਟ੍ਰੇਨਿੰਗ ਸਬੰਧੀ ਪ੍ਰਵਾਨਗੀ ਲਈ। ਜੋਨਲ ਮੈਨੇਜਰ ਅਮਰਜੀਤ ਸਿੰਘ ਗੁਜਰਾਲ ਨੇ ਪੰਜਾਬ ਐਡ ਸਿੰਘ ਬੈਕ ਆਰਸੇਟੀ ਦੇ ਕੰਮ-ਕਾਜ ਦਾ ਨਿਰੀਖਣ ਕਰਦਿਆਂ ਵਿਸਥਾਰ ਵਿੱਚ ਮੈਂਬਰਾਂ ਪਾਸੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਡਾ. ਹਰਜਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2017 ਦੌਰਾਨ ਮਹੀਨਾ ਜੂਨ ਤੱਕ ਕੁੱਲ 133 ਸਿਖਿਆਰਥੀ ਸਿੱਖਿਆ ਹਾਸਲ ਕਰ ਚੁੱਕੇ ਹਨ ਅਤੇ 200 ਉੱਦਮੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ ਅਤੇ ਬਾਕੀ ਤਨਖਾਹ ‘ਤੇ ਕਿਸੇ ਨਾ ਕਿਸੇ ਅਦਾਰੇ ਵਿੱਚ ਕੰਮ ਕਰ ਰਹੇ ਹਨ। ਇਸ ਮੌਕੇ ਲੀਡ ਜ਼ਿਲਾ ਮੈੈਨੇਜਰ ਸਵਰਨਜੀਤ ਸਿੰਘ ਗਿੱਲ ਨੇ ਵੱਖ-ਵੱਖ ਬੈਂਕਾਂ ਨੂੰ ਆਰਸੇਟੀ ਦੇ ਸਿਖਿਆਰਥੀਆਂ ਨੂੰ ਜਲਦੀ ਲੋਨ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।