ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ ,6 ਵਿਅਕਤੀ ਜ਼ਖ਼ਮੀ
ਮੋਗਾ,23 ਅਕਤੂਬਰ (ਜਸ਼ਨ)-ਮੋਗਾ ਤੋਂ ਚੋਟੀਆਂ ਕਲਾਂ ਵੱਲ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਮਿੰਨੀ ਬੱਸ ਦੇ ਪਲਟਣ ਨਾਲ 6 ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੁਪਹਿਰ ਸਮੇਂ 25 ਦੇ ਕਰੀਬ ਸਵਾਰੀਆਂ ਨਾਲ ਭਰੀ ਲੰੂਬਾ ਕੋਚ ਦੀ ਇਕ ਮਿੰਨੀ ਬੱਸ ਚੋਟੀਆਂ ਕਲਾਂ ਵੱਲ ਜਾ ਰਹੀ ਸੀ ਜਿਸ ਨੂੰ ਦਵਿੰਦਰ ਕੁਮਾਰ ਨਾਂ ਦਾ ਡਰਾਈਵਰ ਚਲਾ ਰਿਹਾ ਸੀ। ਜਦੋਂ ਇਹ ਬੱਸ ਥਾਣਾ ਸਦਰ ਦੇ ਕੋਲ ਫਿਰੋਜ਼ਪੁਰ ਜੀ. ਟੀ. ਰੋਡ ‘ਤੇ ਪੁੱਜੀ ਤਾਂ ਅਚਾਨਕ ਬੱਸ ਦਾ ਸਟੇਰਿੰਗ ਫੇਲ ਹੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਇਥੇ ਨਵੇਂ ਬਣ ਰਹੇ ਪੁਲ ‘ਤੇ ਚੜਨ ਤੋਂ ਬਾਅਦ ਹੇਠਾਂ ਪਲਟ ਗਈ। ਇਸ ਹਾਦਸੇ ਦੌਰਾਨ ਕਰੀਬ 6 ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ । ਸੂਚਨਾ ਮਿਲਣ ‘ਤੇ ਥਾਣਾ ਸਦਰ ਦੇ ਮੁੱਖ ਅਫਸਰ ਰਾਮੇਸ਼ ਪਾਲ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਸਵਾਰੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਪਹੁੰਚਾਇਆ। ਜ਼ਿਕਰਯੋਗ ਹੈ ਕਿ ਕਈ ਕਿਸਾਨਾਂ ਵੱਲੋਂ ਪਿੰਡਾਂ ਦੀਆਂ ਿਕ ਸੜਕਾਂ ਦੀਆਂ ਬਰਮਾਂ ਤੋਂ ਮਿੱਟੀ ਖੇਤਾਂ ਵਿਚ ਮਿਲਾ ਲੈਣ ਕਰਕੇ ,ਟੁੱਟੀਆਂ ਿਕ ਸੜਕਾਂ ਕਰਕੇ ਅਤੇ ਫੋਰ ਲੇਨ ਦੀ ਉਸਾਰੀ ਦੇ ਚੱਲਦਿਆਂ ਮੋਗਾ ਜ਼ਿਲੇ ਵਿਚ ਟਰੈਫਿਕ ਵਿਵਸਥਾ ਪੂਰੀ ਤਰਾਂ ਚਰਮਰਾਈ ਹੋਈ ਹੈ ਜਿਸ ਕਾਰਨ ਹੰੁਦੇ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।