ਡਰੋਲੀ ਭਾਈ ਦੇ ਨੌਜਵਾਨ ਸਮਾਜ ਸੇਵੀ ਰਜਿੰਦਰ ਸਿੰਘ ਰਾਣਾ ਡਰੋਲੀ ਦੀ ਮੌਤ
ਮੋਗਾ, 23 ਅਕਤੂਬਰ (ਜਸ਼ਨ)- ਅੱਜ ਮੋਗਾ ਜਿਲੇ ਦੇ ਪਿੰਡ ਡਰੋਲੀ ਭਾਈ ਦੇ ਨੌਜਵਾਨ ਸਮਾਜ ਸੇਵੀ ਰਜਿੰਦਰ ਸਿੰਘ ਰਾਣਾ ਡਰੋਲੀ ਦੀ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ । ਇਹ ਖਬਰ ਸੋਸ਼ਲ ਮੀਡੀਆ ’ਤੇ ਵਾਈਰਲ ਹੋਣ ਨਾਲ ਮੋਗਾ ਜ਼ਿਲੇ ਵਿਚ ਸੋਗ ਦੀ ਲਹਿਰ ਫੈਲ ਗਈ । 26 ਸਾਲਾ ਰਾਣਾ ਡਰੋਲੀ ਦਾ ਪੋਸਟ ਮਾਰਟਮ ਕਰਨ ਉਪਰੰਤ ਅੱਜ ਦੇਰ ਸ਼ਾਮ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੋਗਾ-ਲੁਧਿਆਣਾ ਜੀ. ਟੀ ਰੋਡ ‘ਤੇ ਹੋਟਲ ਲੈਂਡਮਾਰਕ ਦੇ ਨੇੜੇ ਪੁਲਸ ਵੱਲੋਂ ਕਥਿਤ ਹੈਰੋਇਨ ਤਸਕਰਾਂ ਨੂੰ ਕਾਬੂ ਕਰਨ ਲਈ ਕੀਤੀ ਨਾਕਾਬੰਦੀ ਦੌਰਾਨ ਤਸਕਰਾਂ ਵੱਲੋਂ ਪੁਲਸ ਪਾਰਟੀ ਅਤੇ ਉਨਾਂ ਦੇ ਸਹਿਯੋਗੀ ਰਾਣਾ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸ਼ੱਕੀ ਗੱਡੀ ਉਨਾਂ ‘ਤੇ ਚੜਾਉਣ ਦੀ ਵਾਪਰੀ ਘਟਨਾ ਦੌਰਾਨ ਗੱਡੀ ਹੇਠ ਆਉਣ ਕਰਕੇ ਰਾਣਾ ਡਰੋਲੀ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਡੀ. ਐਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਦੁਪਹਿਰ ਉਸ ਦੀ ਮੌਤ ਹੋ ਗਈ ।