ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਦੀਵਾਲੀ ਮੇਲਾ
ਮੋਗਾ 23 ਅਕਤੂਬਰ(ਜਸ਼ਨ)-ਸਟੇਟ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਤੋ ਪ੍ਰਾਪਤ ਦਿਸ਼ਾ- ਨਿਰਦੇਸ਼ਾ ਅਨੁਸਾਰ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਬਲਾਕ ਮੋਗਾ-1 ਅਤੇ ਬਲਾਕ ਮੋਗਾ-2 ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਬੀਤੇ ਦਿਨੀਂ ਦੀਵਾਲੀ ਮੇਲਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਗਿਆ, ਜਿਸ ਵਿੱਚ ਇਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੁਆਰਾ ਬਣਾਏ ਗਏ ਅਤੇ ਸਜਾਏ ਗਏ ਦੀਵਾਲੀ ਦੇ ਦੀਵੇ, ਗੁਲਕ, ਲਟਕਨ ਅਤੇ ਹੋਰ ਸਜਾਵਟੀ ਸਾਮਾਨ ਦੀ ਪ੍ਰਦਰਸ਼ਨੀ ਲਗਵਾਈ ਗਈ। ਇਸ ਪ੍ਰਦਰਸ਼ਨੀ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਪ੍ਰਦਰਸ਼ਨੀ ਨੂੰ ਲੈ ਕੇ ਕਾਫ਼ੀ ਉਤਸਾਹ ਪਾਇਆ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-1 ਸੁਰਿੰਦਰ ਕੁਮਾਰ, ਜੈਵਲ ਜੈਨ, ਮੀਨੂੰ ਰਾਣੀ ਡੀ.ਐਸ.ਈ.ਟੀ ਰਮਸਅ, ਪੂਨਮ ਆਈ.ਈ.ਡੀ.ਇੰਚਾਰਜ, ਆਈ.ਈ.ਆਰ.ਟੀਜ਼ ਸੋਨਪ੍ਰੀਤ ਸਿੰਘ, ਸਤਵਿੰਦਰ ਸਿੰਘ, ਨੀਨਾ, ਗਗਨਦੀਪ, ਵੀਰਪਾਲ, ਰਵਿੰਦਰ ਅਤੇ ਆਈ.ਈ.ਵੀਜ ਆਦਿ ਹਾਜ਼ਰ ਸਨ।