ਲੇਖਕ ਵਿਚਾਰ ਮੰਚ ਦੀ ਇਕੱਤਤਰਤਾ ਵਿੱਚ ਕਵੀਆਂ ਨੇ ਬੰਨੇ ਰੰਗ

ਨਿਹਾਲ ਸਿੰਘ ਵਾਲਾ ,23ਅਕਤੂਬਰ (ਰਾਜਵਿੰਦਰ ਰੌਂਤਾ) -ਲੇਖਕ ਵਿਚਾਰ ਮੰਚ ਦੀ ਅਹਿਮ ਇੱਕਤਰਤਾ ਸੁਖਵਿੰਦਰ ਸੁੱਖੀ ਸ਼ਾਂਤ ਦੀ ਪ੍ਰਧਾਨਗੀ ਹੇਠ ਕਾਮਰੇਡ ਸੱਘੜ ਸਿੰਘ ਰੌਂਤਾ ਯਾਦਗਰੀ ਭਵਨ ਨਿਹਾਲ ਸਿੰਘ ਵਾਲਾ ਵਿਖੇ ਹੋਈ। ਜਿਸ ਵਿੱਚ ,‘ਜੈ ਹੋ ਰੰਗਮੰਚ ‘ਅਤੇ ’ਲੈਗੇਸੀ ਆਰਟ ਰਿਕਾਰਡ’ਦੀ ਟੀਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈਆਂ। ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਲੇਖਕ ਦਿਲਬਾਗ ਬੁੱਕਣ ਵਾਲਾ ਦੇ ਭਾਈ ਦੀ ਮੌਤ ਅਤੇ ਗੀਤਕਾਰ ਅਮਰੀਕ ਸੈਦੋ ਦੀ ਸੱਸ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਮੰਚ ਦੇ ਜਨਰਲ ਸਕੱਤਰ ਜਗਸੀਰ ਸੀਰਾ ਦੀ ਸ਼ਾਇਰਾਨਾ ਸੰਚਾਲਨਾ ਹੇਠ ਜਸਵੰਤ ਰਾਊਕੇ ,ਸਾਧੂ ਸਿੰਘ ਬਰਾੜ ,ਹਰਜੀਤ ਸਿੰਘ ਦਰਸ਼ੀ ,ਗੁਰਦੀਪ ਲੋਪੋ,ਹਰਵਿੰਦਰ ਬਿਲਾਸਪੁਰ,ਸੀਰਾ ਰੌਂਤਾ,ਅਮਰੀਕ ਸੈਦੋ,ਜਗਸੀਰ ਲੁਹਾਰਾ,ਯਸ਼ ਪੱਤੋ,ਸਰਵਣ ਸਿੰਘ ਪਤੰਗ,ਵੈਦ ਬੂਟਾ ਸਿੰਘ,ਰਾਜਪਾਲ ਪੱਤੋ, ਜੀਵਨ ਜੋਤ ਕੰਡਾ,ਜਸਵਿੰਦਰ ਨਿਹਾਲ ਸਿੰਘ ਵਾਲਾ, ਸੁਖਦੇਵ ਲੱਧੜ,ਬਲਜੀਤ ਅਟਵਾਲ,ਗੁਰਪ੍ਰੀਤ ਸਿੰਘ ਭੰਗੂ,ਸ਼ੈਰੀ ਕੈਂਥ,ਹੰਸ ਰਾਜ ਸਿੰਘ, ਗੁਰਪ੍ਰੀਤ ਕੌਰ, ਦਰਸ਼ਨ ਸਿੰਘ ਭੋਲਾ,ਜਗਸੀਰ  ਸਿੰਘ ਕੰਵਲ,ਸਨੀ ਕੁਮਾਰ, ਕੌਰਾ ਸਿੰਘ,ਤੇਜਿੰਦਰ ਸਿੱਧੂ, ਬਲਜੀਤ ਮੋਗਾ,ਚਰਨਜੀਤ ਕੌਰ,ਪ੍ਰੀਤਮ ਸਿੰਘ ਲਹਿਰੀ,ਜੀਤ ਜਗਪਾਲ ਗਾਜੀਆਣਾ,ਤਰਲੋਕ ਸਿੰਘ ਬੁੱਟਰ ਕਲਾਂ,ਭੂਪੀ ਸੰਧੂ ਆਦਿ ਨੇ ਆਪੋ ਆਪਣੀਅ ਰਚਨਾਵਾਂ ਪੇਸ਼ ਕੀਤੀਆਂ ਅਤੇ ਭਰਵੀਂ ਬਹਿਸ ਹੋਈ। ਸਭਾ ਦੇ ਅਖੀਰ ਵਿੱਚ ਪ੍ਰਧਾਨ ਸੁਖਵਿੰਦਰ ਸੁੱਖੀ ਸ਼ਾਂਤ ਨੇ ਮੰਚ ਨਾਲ ਜੁੜੇ  ਜਗਸੀਰ ਲੁਹਾਰਾ ਦੀ ਲਘੂ ਫਿਲਮ ’ ਮੈਂ ਤੇਰੀ ‘ , ਸੁਖਦੇਵ ਲੱਧੜ ਦੀ ਲਘੂ ਫਿਲਮ ’ਅਚਿੰਤੇ ਬਾਜ਼ ਪਏ ‘ ਅਤੇ ਰਾਜਵਿੰਦਰ ਰੌਂਤਾ ਦੇ ਆ ਰਹੇ ਗੀਤ ,’ਖੁਦਕੁਸ਼ੀਆਂ ਨਾ ਕਰ ‘ਦੀ ਮੁਬਾਰਕਬਾਦ ਦਿੱਤੀ । ਇਸ ਸਮੇਂ ਸਾਹਿਤ ਪ੍ਰੇਮੀ ਮੌਜੂਦ ਸਨ।