63ਵੀਆਂ ਪੰਜਾਬ ਸਕੂਲ ਖੇਡਾਂ ਹਾਕੀ ਅੰਡਰ14 ਲੜਕੇ, ਤਖਾਣਵੱਧ ਵਿਖੇ ਸ਼ੁਰੂ

ਅਜੀਤਵਾਲ, 23 ਅਕਤੂਬਰ (ਜਸ਼ਨ / ਅਵਤਾਰ ਸਿੰਘ) -63ਵੀਆਂ 4 ਦਿਨਾ ਅੰਤਰ ਜ਼ਿਲ੍ਹਾ ਪੰਜਾਬ ਸਕੂਲ ਖੇਡਾਂ 2017 ਅਧੀਨ ਹਾਕੀ ਅੰਡਰ 14 ਲੜਕੇ ਸ.ਸ.ਸ.ਸ. ਤਖਾਣਵੱਧ, ਮੋਗਾ ਵਿਖੇ ਸ਼ੁਰੂ ਹੋਈਆਂ। ਪਿ੍ਰੰਸੀਪਲ ਡਾ. ਨਰਪਾਲਦੀਪ ਕੌਰ ਨੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੋਗਾ ਗੁਰਦਰਸ਼ਨ ਸਿੰਘ ਬਰਾੜ, ਵੱਖ ਵੱਖ ਟੀਮਾਂ ਦੇ ਕੋਚ ਸਹਿਬਾਨ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਕੂਲ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੋਗਾ, ਪਿ੍ਰੰਸੀਪਲ ਡਾ. ਨਰਪਾਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ, ਪਿ੍ਰੰਸੀਪਲ ਸੁਨੀਤਇੰਦਰ ਸਿੰਘ, ਪਿ੍ਰੰਸੀਪਲ ਗੁਰਦਿਆਲ ਸਿੰਘ, ਹੈੱਡ ਮਾਸਟਰ ਦਵਿੰਦਰ ਕੁਮਾਰ, ਕੁਲਵੰਤ ਸਿੰਘ, ਦਵਿੰਦਰਪਾਲ ਸਿੰਘ ਹੋਰਾਂ ਨੇ ਗੁਬਾਰੇ ਅਤੇ ਕਬੂਤਰ ਛੱਡ ਕੇ ਕੀਤਾ। ਪੀ.ਟੀ.ਆਈ. ਗੁਰਤੇਜ ਸਿੰਘ ਨੇ ਮਾਰਚ ਪਾਸਟ ਅਤੇ ਟੀਮਾਂ ਦੇ ਕਪਤਾਨਾ ਵੱਲੋਂ ਸਹੁੰ ਚੁੱਕ ਰਸਮ ਦੀ ਅਗਵਾਈ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੋਗਾ ਗੁਰਦਰਸ਼ਨ ਸਿੰਘ ਬਰਾੜ ਨੇ ਆਪਣੇ ਭਾਸ਼ਣ ਵਿੱਚ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ ਅਤੇ ਪੜ੍ਹਾਈ ਦੇ ਨਾਲ ਨਾਲ ਜੀਵਨ ਵਿੱਚ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਅਤੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਏ.ਈ.ਓ. ਇੰਦਰਪਾਲ ਸਿੰਘ ਢਿੱਲੋਂ  ਨੇ ਟੂਰਨਾਮੈਂਟ ਦਾ ਵਧੀਆ ਤਰੀਕੇ ਨਾਲ ਪ੍ਰਬੰਧ ਕਰਨ ਲਈ ਸਕੂਲ ਮੁਖੀਆਂ, ਸਕੂਲ ਸਟਾਫ ਅਤੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਗੁਰਤੇਜ ਸਿੰਘ ਪੀ.ਟੀ.ਆਈ., ਦਲਜੀਤ ਸਿੰਘ, ਜੁਗਰਾਜ ਸਿੰਘ, ਕੁਲਵੰਤ ਸਿੰਘ ਕਲਸੀ, ਰਕੇਸ਼ ਕੁਮਾਰ, ਅੰਮਿ੍ਰਤਪਾਲ ਸ਼ਰਮਾਂ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ। ਉਦਘਾਟਨੀ ਮੈਚ ਦੌਰਾਨ ਮੋਗਾ ਜ਼ਿਲ੍ਹੇ ਨੇ ਬਰਨਾਲਾ ਜ਼ਿਲ੍ਹੇ ਨੂੰ 9-1 ਨਾਲ ਹਰਾਇਆ। ਅੱਜ ਹੋਏ ਮੁਕਾਬਲਿਆਂ ਦੌਰਾਨ ਮੋਹਾਲੀ ਜ਼ਿਲ੍ਹਾ ਅਤੇ ਅੰੰਿਮ੍ਰਤਸਰ ਜ਼ਿਲ੍ਹਾ ਮੈਚ ਵਿੱਚ 1-1 ਨਾਲ ਬਰਾਬਰ, ਫਿਰੋਜ਼ਪੁਰ ਨੇ ਬਠਿੰਡਾ ਨੂੰ 5-1 ਨਾਲ, ਫਤਿਹਗੜ ਸਾਹਿਬ ਨੇ ਫਰੀਦਕੋਟ ਨੂੰ 3-0 ਨਾਲ, ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ 3-0 ਨਾਲ, ਮਾਲਵਾ ਹਾਕੀ ਵਿੰਗ ਨੇ ਲੁਧਿਆਣਾ ਜਿਲਾਂ ਨੂੰ 8-0 ਨਾਲ, ਰੋਪੜ ਨੇ ਫਜਿਲਕਾ ਨੂੰ 6-0 ਨਾਲ , ਸੰਗਰੂਰ ਨੇ ਮਾਨਸਾ ਨੂੰ 5-0 ਨਾਲ , ਤਰਨਤਾਰਨ ਨੇ ਪਟਿਆਲਾ ਨੂੰ 17-0 ਨਾਲ, ਐਸ ਜੀ ਪੀ ਸੀ ਵਿੰਗ ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 24-0 ਨਾਲ , ਮਾਲਵਾ ਵਿੰਗ ਨੇ ਫਰੀਦਕੋਟ ਨੂੰ 10-0 ਨਾਲ ਹਰਾਇਆ। ਸਟੇਜ ਦਾ ਸੰਚਾਲਨ ਇਕਬਾਲ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ।