ਪੱਲੇਦਾਰ ਕਾਮਿਆਂ ਵੱਲੋਂ ਮੰਡੀ ਵਿੱਚ ਧਰਨਾ, ਸਿੱਧੀ ਪੇਮੈਂਟ ਦੇਣ ਦੀ ਮੰਗ, ਆਗੂਆਂ ਖਿਲਾਫ ਨਾਅਰੇਬਾਜੀ

ਨਿਹਾਲ ਸਿੰਘ ਵਾਲਾ,23 ਅਕਤੂਬਰ(ਰਾਜਵਿੰਦਰ ਸਿੰਘ ਰੋਂਤਾ)-ਫੂਡ ਗਰੇਨ ਐਂਡ ਅਲਾਇਡ ਯੂਨੀਅਨ(ਪੱਲੇਦਾਰ ਯੂਨੀਅਨ) ਨਿਹਾਲ ਸਿੰਘ ਵਾਲਾ ਵੱਲੋਂ ਸੰਨ 2011 ਤੋਂ ਖੜੇ ਬਕਾਏ ਦੇ ਪੈਸੇ ਲੈਣ ਲਈ ਦਾਣਾ ਮੰਡੀ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਧਰਨਾ ਲਗਾਇਆ ਗਿਆ। ਪੱਲੇਦਾਰ ਯੂਨੀਅਨ ਦੇ ਆਗੂਆਂ ਐਮ ਸੀ ਸੁਖਦੇਵ ਸਿੰਘ,ਮਨਪ੍ਰੀਤ ਸਿੰਘ ਮਿੰਟੂ,ਅੰਮਿ੍ਰਤਪਾਲ ਸਿੰਘ,ਗੁਰਮੀਤ ਸਿੰਘ,ਮਹਿੰਦਰ ਸਿੰਘ,ਸੋਮਾ ਸਿੰਘ ,ਲਛਮਣ ਸਿੰਘ ਬਿੱਲੂ ਨਾਹਰ ਸਿੰਘ,ਜਗਜੀਤ ਸਿੰਘ ਤੇ ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਸਾਡਾ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਥਾਪੇ ਗਏ ਆਗੂਆਂ ਵੱਲੋਂ ਸਾਨੂੰ 2011 ਤੋਂ ਹੁਣ ਤੱਕ ਸਹੀ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ, ਜੋ ਕਰੋੜਾਂ ਰੁਪਏ ਬਣਦਾ ਹੈ। ਉਹਨਾਂ ਦੱਸਿਆ ਕਿ ਅਸੀਂ ਪੱਲੇਦਾਰਾਂ ਨੇ ਬੈਂਕ ਦਾ ਲੈਣ ਦੇਣ ਕਰਨ ਲਈ ਕੁੱਝ ਲੋਕ ਅੱਗੇ ਲਗਾਏ ਸਨ ਪਰ ਜਦੋਂ ਉਹਨਾਂ ਨੂੰ ਪੇਮੈਂਟ ਵਰਕਰਾਂ ’ਚ ਵੰਡਣ ਲਈ ਆਖਦੇ ਹਾਂ ਤਾਂ ਸਾਨੂੰ ਧਮਕਾਉਂਦੇ ਹਨ  ਉਹਨਾਂ ਅੱਗੇ ਕਿਹਾ ਕਿਹਾ ਪਿਛਲੇ ਸਾਲ ਸੱਤ ਲੱਖ ਰੁਪਏ ਯੂਨੀਅਨ ਦੀ ਸਾਂਝੀ ਥਾਂ ਲੈਣ ਲਈ ਰੱਖੇ ਸਨ ਥਾਂ ਵੀ ਨਹੀਂ ਲਈ ਗਈ। ਉਹਨਾਂ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਨੂੰ ਬਣਦਾ ਹੱਕ ਦਿੱਤਾ ਜਾਵੇ ਅਤੇ ਸਿੱਧੀ ਪੇਮੈਟ ਦਿੱਤੀ ਜਾਵੇ ਨਹੀਂ ਤਾਂ ਅਣਮਿਥੇ ਸਮੇਂ ਲਈ ਕੰਮ ਰੋਕ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਸਮੇਂ ਵਰਕਰ ਮਰਦ ਔਰਤਾਂ ਨੇ ਸਹੀ ਤੇ ਪੂਰਾ ਹਿਸਾਬ ਕਿਤਾਬ ਨਾ ਦੇਣ ਵਾਲੇ ਆਗੂਆਂ ਖਿਲਾਫ਼ ਨਾਅਰਬਾਜੀ ਵੀ ਕੀਤੀ। ਸਕੱਤਰ ਮਾਰਕੀਟ ਕਮੇਟੀ ਹਾਕਮ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦਾ ਆਪਸੀ ਰੌਲਾ ਹੈ ਤਹਿਸੀਲਦਾਰ ਮੰਗ ਪੱਤਰ ਵੀ ਲੈ ਗਏ ਹਨ ਮਸਲਾ ਸੁਲਝਾਇਆ ਜਾ ਰਿਹਾ ਹੈ। ਤਹਿਸੀਲਦਾਰ ,ਮਾਰਕੀਟ ਕਮੇਟੀ ਸਕੱਤਰ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਵੱਲੋਂ ਭਰੋਸਾ ਦੇਣ ਤੇ ਧਰਨਾ ਖਤਮ ਕਰ ਦਿੱਤਾ ਗਿਆ।