ਚੰਡੀਗੜ੍ਹੋਂ ਆਈ ਵੈਨ ਨੇ ਪੰਜ ਪਿੰਡਾਂ ਦੇ ਲੋਕਾਂ ਨੂੰ ਏਡਜ਼ ਬਾਰੇ ਕੀਤਾ ਜਾਗਰੂਕ
ਮੋਗਾ, 22 ਅਕਤੂਬਰ (ਪਰਮਿੰਦਰ ) -ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਵੱਲੋਂ ਰਵਾਨਾ ਕੀਤੀ ਐੱਚ ਆਈ ਵੀ ਜਾਗਰੂਕਤਾ ਵੈਨ ਜਿਲ੍ਹੇ ਦੇ ਸਿਹਤ ਬਲਾਕ ਡਰੋਲੀ ਭਾਈ ਦੇ ਪੰਜ ਪਿੰਡਾਂ ਘੱਲ ਕਲਾਂ, ਡਰੋਲੀ ਭਾਈ, ਵੱਡਾ ਘਰ, ਜੈਮਲਵਾਲਾ ਤੇ ਚੰਦ ਨਵਾਂ ਵਿੱਚ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਤੇ ਐਸ ਐਮ ਓ ਡਰੋਲੀ ਭਾਈ ਡਾ. ਰਾਜੀਵ ਸ਼ਰਮਾ ਦੀ ਰਹਿਨੁਮਾਈ ਅਤੇ ਜਿਲ੍ਹਾ ਐਚ ਆਈ ਵੀ ਸੈੱਲ ਮੋਗਾ ਦੇ ਇੰਚਾਰਜ ਡਾ. ਇੰਦਰਵੀਰ ਸਿੰਘ ਗਿੱਲ ਤੇ ਬੀ.ਈ.ਈ. ਡਰੋਲੀ ਭਾਈ ਰਛਪਾਲ ਸਿੰਘ ਸੋਸਣ ਦੀ ਅਗਵਾਈ ਵਿੱਚ ਪਹੁੰਚੀ, ਜਿਥੇ ਸੈਂਕੜੇ ਲੋਕਾਂ ਨੂੰ ਏਡਜ਼ ਤੇ ਐਚ ਆਈ ਵੀ ਬਾਰੇ ਜਾਗਰੂਕ ਕੀਤਾ ਗਿਆ ਤੇ ਲੈਬ ਤਕਨੀਸ਼ੀਅਨ ਰਾਮਪਾਲ ਸਿੰਘ ਤੇ ਸਿਹਤ ਵਰਕਰ ਪਰਮਿੰਦਰ ਸਿੰਘ ਦੀ ਟੀਮ ਵੱਲੋਂ ਐਚ ਆਈ ਵੀ ਦੇ ਟੈਸਟ ਕੀਤੇ ਗਏ। ਇਸ ਮੌਕੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਡਾ. ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਐਚ ਆਈ ਵੀ ਭਿਆਨਕ ਬਿਮਾਰੀ ਦਾ ਵਾਇਰਸ (ਰੋਗਾਣੂ) ਹੈ ਜੋ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖਤਮ ਕਰ ਦਿੰਦਾ ਹੈ ਤੇ ਮਨੁੱਖ ਦੀ ਹੌਲੀ ਹੌਲੀ ਕਿਸੇ ਹੋਰ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਇਸ ਮੌਕੇ ਰਛਪਾਲ ਸਿੰਘ ਸੋਸਣ ਨੇ ਲੋਕਾਂ ਨੂੰ ਐਚ ਆਈ ਵੀ ਵਾਇਰਸ ਤੋਂ ਬਚਾਅ ਤੇ ਇਲਾਜ ਦੇ ਤਰੀਕੇ ਦੱਸੇ। ਦਿਨ ਭਰ ਦੀ ਮੁਹਿੰਮ ਦੀ ਸਮਾਪਤੀ ਮੌਕੇ ਪਿੰਡ ਚੰਦ ਨਵਾਂ ਵਿੱਚ ਨੁੱਕੜ ਨਾਟਕ ਖੇਡੇ ਗਏ। ਇਸ ਮੌਕੇ ਸਬੰਧਤ ਪਿੰਡਾਂ ਦੇ ਪਤਵੰਤਿਆਂ, ਆਮ ਲੋਕਾਂ, ਪੰਚਾਂ ਸਰਪੰਚਾਂ ਤੇ ਆਸ਼ਾ ਵਰਕਰਾਂ ਤੋਂ ਇਲਾਵਾ ਬਲਜੀਤ ਕੌਰ ਸਿਹਤ ਸੁਪਰਵਾਈਜ਼ਰ, ਜਸਵੀਰ ਕੌਰ ਸਿਹਤ ਵਰਕਰ, ਜਸਪ੍ਰੀਤ ਕੌਰ ਸਿਹਤ ਵਰਕਰ, ਬਲਵਿੰਦਰ ਕੌਰ ਆਸ਼ਾ ਸੁਪਰਵਾਈਜ਼ਰ, ਪਰਮਜੀਤ ਕੌਰ ਐਚ ਆਈ ਵੀ ਕੌਂਸਲਰ, ਰਾਜਪਾਲ ਕੌਰ ਸਿਹਤ ਸੁਪਰਵਾਈਜ਼ਰ, ਬਲਵੀਰ ਕੌਰ ਆਸ਼ਾ ਸੁਪਰਵਾਈਜ਼ਰ, ਹਰਜੀਤ ਕੌਰ ਸਿਹਤ ਵਰਕਰ, ਸਿਮਰਜੀਤ ਕੌਰ ਸਿਹਤ ਵਰਕਰ, ਸਰਬਜੀਤ ਕੌਰ ਸਿਹਤ ਸੁਪਰਵਾਈਜ਼ਰ, ਰਣਜੀਤ ਕੌਰ ਸਿਹਤ ਵਰਕਰ, ਮਨਜੀਤ ਕੌਰ ਸਿਹਤ ਵਰਕਰ, ਜਸਪ੍ਰੀਤ ਕੌਰ ਆਸ਼ਾ ਸੁਪਰਵਾਈਜ਼ਰ ਆਦਿ ਸਿਹਤ ਕਰਮੀ ਹਾਜ਼ਰ ਸਨ।