ਪੱਤਰਕਾਰ ਅਵਤਾਰ ਸਿੰਘ ਅਜੀਤਵਾਲ ਨੂੰ ਸਦਮਾ ,ਪਿਤਾ ਦਾ ਦੇਹਾਂਤ

ਅਜੀਤਵਾਲ, 22 ਅਕਤੂਬਰ (ਜਸ਼ਨ) ਮੋਗਾ ਦੇ ਕਸਬੇ ਅਜੀਤਵਾਲ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਅਵਤਾਰ ਸਿੰਘ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਸਰਬਨ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 90 ਵਰਿਆਂ ਦੇ ਸਨ ਤੇ 20 ਅਕਤੂਬਰ ਨੂੰ ਅਚਾਨਕ ਤਬੀਅਤ ਖਰਾਬ ਹੋਣ ਤੇ ਉਨਾਂ ਨੂੰ  ਜਗਰਾਓਂ ਭਰਤੀ ਕਰਵਾਇਆ  ਗਿਆ ਸੀ ਜਿਥੇ ਉਹਨਾਂ ਅੰਤਿਮ ਸਵਾਸ ਲਏ। ਅੱਜ ਕਸਬਾ ਅਜੀਤਵਾਲ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾਂ ਅਨੁਸਾਰ ਉਨਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਚਾਰ ਪੋਤਰਿਆਂ ਗੁਰਮੁੱਖ ਸਿੰਘ, ਭਗਵਾਨ ਸਿੰਘ,ਸੁੱਖਪ੍ਰੀਤ ਸਿੰਘ ਅਤੇ ਗਗਨਜੋਤ ਸਿੰਘ ਨੇ ਵਿਖਾਈ।ਇਸ ਸਮੇਂ ਮਨਪ੍ਰੀਤ ਸਿੰਘ ਮੱਲੇਆਣਾ ਇੰਚਾਰਜ ਪੰਜਾਬੀ ਜਾਗਰਣ, ਪੱਤਰਕਾਰ ਵਕੀਲ ਮਹਿਰੋ, ਗੁਰਮੀਤ ਸਿੰਘ ਕਾਕਾ, ਹਰਦੇਵ ਸਿੰਘ ਮਾਨ,ਸ਼ਮਸ਼ੇਰ ਸਿੰਘ,ਰਾਜਿੰਦਰ ਸਿੰਘ ਰੱਤੀ ਤੋ ਇਲਾਵਾ ਪਿੰਡ ਦੇ ਵਿਅਕਤੀਆਂ ਨੇ ਸਰਬਨ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਪੱਤਰਕਾਰ ਵਕੀਲ ਮਹਿਰੋ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ: ਸਰਬਨ ਸਿੰਘ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਪੱਤੀ ਸੰਧੂ ਅਜੀਤਵਾਲ ਵਿਖੇ 29 ਅਕਤੂਬਰ ਦਿਨ ਐਤਵਾਰ ਨੂੰ ਹੋਵੇਗੀ।