ਗੋਰਾ ਰਾਊਕੇ ਦੀ ਕਾਵਿ ਸੰਗ੍ਰਹਿ ‘ਜਜ਼ਬਾਤਾਂ ਦੀ ਸੂਲੀ‘ ਪੁਸ਼ਤਕ ਰਿਲੀਜ਼

ਨਿਹਾਲ ਸਿੰਘ ਵਾਲਾ, 22 ਅਕਤੂਬਰ (ਜਸ਼ਨ)- ਨਿਹਾਲ ਸਿੰਘ ਵਾਲਾ ਦੇ ਪਿੰਡ ਰਾੳੂਕੇ ਕਲਾਂ ਦੇ ਨੌਜਵਾਨ ਫੌਜੀ ਗੁਰਪਿੰਦਰ ਸਿੰਘ ਗਿੱਲ (ਗੋਰਾ ਰਾਊਕੇ) ਦੀ ਕਾਵਿ ਸੰਗ੍ਰਹਿ ‘‘ਜਜ਼ਬਾਤਾਂ ਦੀ ਸੂਲੀ’’ ਨੂੰ  ਸਰਪੰਚ ਸਵਰਨ ਸਿੰਘ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਗੋਰਾ ਗਿੱਲ ਦੀ ਇਹ ਪੁਸਤਕ ਪੰਜਾਬੀ ਸਾਹਿਤ ਪਬਲੀਕੇਸ਼ਨ, ਸੰਗਰੂਰ ਵੱਲੋਂ ਪਬਲਿਸ਼ ਕੀਤੀ ਗਈ ਹੈ। ਫੌਜ ਦੀ ਡਿੳੂਟੀ ਤੇ ਹੋਣ ਕਾਰਨ ਗੁਰਪਿੰਦਰ ਸਿੰਘ ਪੁਸਤਕ ਰਿਲੀਜ਼ ਕਰਨ ਸਮੇਂ ਪੁੱਜ ਨਹੀਂ ਸਕਿਆ ਪਰ ਉਹਨਾਂ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਪੁਸਤਕ ਫੌਜੀ ਵੀਰਾਂ ਨੂੰ ਸਮਰਪਿਤ ਹੈ। ਇਸ ਪੁਸਤਕ ਵਿੱਚ ਦੋ ਭਾਗ ਹਨ ਪਹਿਲੇ ਭਾਗ ਵਿੱਚ ਪੰਜਾਬ, ਪੰਜਾਬੀਅਤ, ਸੱਭਿਆਚਾਰਕ, ਮਾਂ ਬੋਲੀ, ਦਿਨ ਤਿਉਹਾਰ, ਗਰੀਬੀ, ਪਿਆਰ, ਨਸ਼ੇ ਆਦਿ ਬਾਰੇ ਬਾ-ਖੂਬੀ ਲਿਖਿਆ ਹੈ। ਦੂਜਾ ਭਾਗ ਸਿਰਫ ਫੌਜੀ ਵੀਰਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾਂ ਕਿ ਉਹਨਾਂ ਦੇ ਉਸਤਾਦ ਗੁਰਨਾਮ ਗਾਮਾ( ਗੀਤਕਾਰ) ਦੇ ਅਸ਼ੀਰਵਾਦ ਨਾਲ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਹੋਈ ਹੈ। ਪੁਸਤਕ ਰਿਲੀਜ਼ ਕਰਨ ਸਮੇਂ ਸਰਪੰਚ ਸਵਰਨ ਸਿੰਘ ਦੇ ਘਰ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਮੀਤ ਪ੍ਰਧਾਨ ਜਸਵੰਤ ਰਾਊਕੇ ਅਤੇ ਸੁਸਾਇਟੀ ਮੈਂਬਰ ਅਵਤਾਰ ਸਿੰਘ ਦੇਵਗੁਣ, ਗੁਰਪ੍ਰੀਤ ਸਿੰਘ ਬੱਬੀ, ਜਗਸੀਰ ਸਿੰਘ ਗਿੱਲ, ਚਮਕੌਰ ਸਿੰਘ ਗਿੱਲ, ਮਨਪ੍ਰੀਤ ਸਿੰਘ ਧਾਲੀਵਾਲ, ਮਨਦੀਪ ਸਿੰਘ ਪਨੇਸਰ, ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।