ਧਰਮਕੋਟ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ-ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ
*ਸ਼ਹਿਰ ਦੇ ਵਿਕਾਸ ਲਈ ਨਗਰ ਕੌਸਲ ਨੂੰ ਡੇਢ ਕਰੋੜ ਦਾ ਦਿੱਤਾ ਚੈੱਕ
ਧਰਮਕੋਟ, 21 ਅਕਤੂਬਰ (ਜਸ਼ਨ)-ਕਸਬਾ ਧਰਮਕੋਟ ਦੇ ਵੱਖ ਵੱਖ ਹਿੱਸਿਆਂ ਸਮੇਤ ਮੇਨ ਬਜ਼ਾਰ ਦਾ ਨਵੀਨੀਕਰਨ ਕੀਤਾ ਜਾਵੇਗਾ, ਉਥੋਂ ਦੀਆਂ ਮੁੱਖ ਥਾਵਾਂ ਦਾ ਬਦਲਾਅ ਕਰਦਿਆਂ ਧਰਮਕੋਟ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਭੇਜੇ ਡੇਢ ਕਰੋੜ ਦਾ ਚੈੱਕ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ ਨੂੰ ਸੌਂਪਣ ਉਪਰੰਤ ਇਕੱਤਰਤਾ ਨੂੰ ਸਬੋਧਨ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਸਥਾਨਕ ਸ਼ਹਿਰ ਦੇ ਲੋਕਾਂ ਨਾਲ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਮੁਤਾਬਕ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ, ਉਥੇ ਪੂਰੇ ਹਲਕੇ ਦੇ ਵੋਟਰਾਂ ਵੱਲੋਂ ਜਤਾਏ ਭਰੋਸੇ ਨੂੰ ਪੂਰਾ ਕਰਨ ਲਈ ਹਲਕੇ ਅੰਦਰ ਵਿਕਾਸ ਦੀਆਂ ਨਵੀਆਂ ਪੈੜਾਂ ਪਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਿਰਫ ਪੰਜਾਬ ਦਾ ਵਿਕਾਸ ਕਰਨਾ ਹੀ ਨਹੀਂ ਬਲਕਿ ਪੰਜਾਬ ਨੂੰ ਵਿਕਾਸ ਪੱਖੋਂ ਦੇ ਨਮੂਨੇ ਦਾ ਸੂਬਾ ਬਣਾਉਣਾ ਹੈ। ਇਸ ਮੌਕੇ ਗੁਰਮੀਤ ਸਿੰਘ ਮਖੀਜਾ ਉਪ ਚੇਅਰਮੈਨ ਟਰੇਡ ਸੈਲ ਪੰਜਾਬ, ਸੀਨੀਅਰ ਕਾਂਰਗਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ, ਸੁਧੀਰ ਕੁਮਾਰ ਪ੍ਰਧਾਨ ਆੜਤੀਆ ਐਸੋਸੀਏਸ਼ਨ ਧਰਮਕੋਟ, ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਧਰਮਕੋਟ, ਡਾ. ਰਣਯੋਧ ਸਿੰਘ, ਡਾ. ਸਰਤਾਜ ਸਿੰਘ ਪ੍ਰਧਾਨ ਬੀਸੀ ਸੈਲ, ਪਿੰਦਰ ਚਾਹਲ ਜਨਰਲ ਸਕੱਤਰ ਮੋਗਾ, ਸਚਿਨ ਟੰਡਨ ਸ਼ਹੀਰੀ ਮੀਤ ਪ੍ਰਧਾਨ, ਸ਼ਹਿਰੀ ਯੂਥ ਪ੍ਰਧਾਨ ਸਨੀ ਤਲਵਾੜ, ਸ਼ਹਿਰੀ ਪ੍ਰਧਾਨ ਬਲਰਾਜ ਸਿੰਘ ਕਲਸੀ, ਸੰਦੀਪ ਸੰਧੂ, ਅਵਤਾਰ ਸਿੰਘ ਪੀ ਏ ਕਾਕਾ ਲੋਹਗੜ, ਮੇਹਰ ਸਿੰਘ, ਨਿਰਮਲ ਸਿੰਘ ਪ੍ਰਧਾਨ, ਸਾਜਨ ਛਾਬੜਾ, ਨਰੇਸ਼ ਕੁਮਾਰ ਸ਼ਰਮਾਂ ਬਿੱਟੂ, ਨਰੇਸ਼ ਕੁਮਾਰ ਸੈਨਟਰੀ ਇੰਸਪੈਕਟਰ, ਕਲਰਕ ਤਰਸੇਮ ਸਿੰਘ, ਸੁਖਦੇਵ ਸਿੰਘ ਸ਼ੇਰਾ, ਅਮਰਜੀਤ ਸਿੰਘ ਬੀਰਾ ਸਾਬਕਾ ਐਮਸੀ, ਗੱਗੂ ਮਖੀਜਾ, ਕਿਸ਼ਨ ਹਾਂਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਰਿ ਦੇ ਪਤਵੰਤੇ ਹਾਜ਼ਰ ਸਨ।