ਏਡਜ਼ ਜਾਗਰੂਕਤਾ ਵੈਨ ਲੋਕਾਂ ਲਈ ਲਾਹੇਵੰਦ ਸਿੱਧ ਹੋਵੇਗੀ : ਵਿਧਾਇਕ ਡਾ:ਹਰਜੋਤ ਕਮਲ
ਮੋਗਾ:17 ਅਕਤੂਬਰ (ਜਸ਼ਨ)- ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਪੂਰੇ ਪੰਜਾਬ ਦੇ ਵਿੱਚ ਏਡਜ. ਐਚ ਆਈ ਵੀ ਜਨ ਜਾਗਰੂਕਤਾ ਮੁਹਿੰਮ ਦੌਰਾਨ ਜ਼ਿਲ੍ਹਾ ਮੋਗਾ ਅੰਦਰ ਵੀ ਅੱਜ ਤੋਂ ਏਡਜ. ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਹਿਤ ਜਨ ਜਾਗਰੂਕਤਾ ਵੈਨ ਪਹੁੰਚੀ। ਇਸ ਜਾਗਰੂਕਤਾ ਵੈਨ ਨੂੰ ਸਿਵਲ ਹਸਪਤਾਲ ਮੋਗਾ ਤੋਂ ਵਿਧਾਇਕ ਡਾ ਹਰਜੋਤ ਕਮਲ ਨੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਏਡਜ ਜਾਗਰੂਕਤਾ ਵੈਨ ਲੋਕਾਂ ਲਈ ਲਾਹੇਵੰਦ ਸਿੱਧ ਹੋਵੇਗੀ । ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੋਸਟਰਾਂ, ਪੈਫਲਿਟ, ਬੈਨਰਾਂ ਅਤੇ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਫਿਲਮਾਂ ਦਿਖਾ ਕੇ ਅਤੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਸਿਹਤ ਵਿਭਾਗ ਦੀ ਇਹ ਵੈਨ ਜਾਗਰੂਕ ਕਰੇਗੀ । ਉਨਾ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਹਰ ਪਿੰਡ ਪਿੰਡ ਅਤੇ ਸ਼ਹਿਰ ਦੇ ਹਰ ਕੋਨੇ ਤੱਕ ਪਹੁੰਚ ਕਰੇਗੀ ਅਤੇ ਏਡਜ. ਦੀ ਜਾਣਕਾਰੀ ਬਾਰੇ ਭਰਪੂਰ ਜਾਣਕਾਰੀ ਦੇਵੇਗੀ ਅਤੇ ਇਸ ਮੁਹਿੰਮ ਦੌਰਾਨ ਸਾਰੇ ਅਧਿਕਾਰੀ ਕਰਮਚਾਰੀਆਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆ ਹਨ। ਮੀਟਿੰਗ ਦੌਰਾਨ ਡਾ ਇੰਦਰਵੀਰ ਸਿੰਘ ਗਿੱਲ ਜਿਲਾ ਟੀ ਬੀ ਅਫਸਰ ਅਤੇ ਨੋਡਲ ਅਫਸਰ ਏਡਜ਼ ਜਨ ਜਾਗਰੂਕਤਾ ਮੁਹਿੰਮ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਉਨਾਂ ਦੇ ਨਾਲ ਜਿਲਾ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ ਸੁਰਿੰਦਰ ਸੇਤੀਆ, ਸੀਨੀਅਰ ਮੈਡੀਕਲ ਅਫਸਰ ਡਾ ਰਾਜੇਸ਼ ਅੱਤਰੀ, ਡਾ ਮਨੀਸ਼ ਅਰੋੜਾ, ਡਾ ਹਰਿੰਦਰ ਸ਼ਰਮਾ,ਕਿ੍ਰਸ਼ਨਾ ਸ਼ਰਮਾ, ਅੰੰਮਿ੍ਰਤ ਸ਼ਰਮਾ ਅਤੇ ਸਰਦਾਰੀ ਲਾਲ ਕਾਮਰਾ ਪ੍ਰਧਾਨ ਸੀਨੀਅਰ ਸਿਟੀਜਨ ਅਤੇ ਹੋਰ ਸਟਾਫ ਵੀ ਹਾਜ਼ਰ ਸਨ।