ਅਦਾਲਤ ਦੇ ਹੁਕਮਾਂ ਨੇ ਦੁਕਾਨਦਾਰਾਂ ਦੇ ਚਿਹਰਿਆਂ ਤੋਂ ਉਡਾਈਆਂ ਰੌਣਕਾਂ

*ਪਿਛਲੇ ਸਾਲ ਕਸਬੇ ਅੰਦਰ ਲੱਖਾਂ ਰੁਪਇਆਂ ਦਾ ਹੋਇਆਂ ਸੀ ਪਟਾਕਿਆ ਦਾ ਵਪਾਰ

ਅਜੀਤਵਾਲ, 17 ਅਕਤੂਬਰ (ਅਵਤਾਰ ਸਿੰਘ)-ਇਲਾਕੇ ਦਾ ਵੱਡਾ ਪਿੰਡ ਅਜੀਤਵਾਲ ਜਿੱਥੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੱਡੀ ਪੱਧਰ ’ਤੇ ਖਰੀਦੋ ਫਰੋਖ਼ਤ ਕਰਦੇ ਨੇ ਪਰ ਅਦਾਲਤ ਦੇ ਹੁਕਮਾਂ ਨੇ ਦੁਕਾਨਦਾਰਾਂ ਦੇ ਚਿਹਰਿਆਂ ਤੋਂ ਦੀਵਾਲੀ ਤੋਂ ਪਹਿਲਾਂ ਹੀ ਰੌਣਕਾਂ ਉਡਾ ਦਿੱਤੀਆਂ ਨੇ।  ਪਹਿਲਾਂ ਦੁਕਾਨਦਾਰਾ ’ਤੇ ਪਈ ਨੋਟਬੰਦੀ ਦੀ ਮਾਰ ਅਤੇ ਫਿਰ ਜੀ.ਐਸ.ਟੀ ਨੇ ਦੁਕਾਨਦਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਤਿਓਹਾਰਾਂ ਦੇ ਦਿਨਾਂ ਵਿਚ ਦੁਕਾਨਦਾਰਾਂ ਦੀਆਂ ਉਮੀਦਾਂ ਜਾਗੀਆਂ ਸਨ ਕਿ ਹੁਣ ਲੋਕ ਖਰੀਦਦਾਰੀ ਕਰਨਗੇ ਤੇ  ਪਿਛਲ਼ੇ 6 ਮਹਿਨਿਆ ਦਾ ਘਾਟਾ ਇਹ ਤਿਉਹਾਰ ਪੂਰਾ ਕਰ ਦੇਣਗੇ ਪਰ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਪਟਾਕਿਆਂ ਸਬੰਧੀ ਲਏ ਫੈਸਲੇ ਨਾਲ ਪਟਾਕਾ  ਬਜ਼ਾਰਾਂ ਨੂੰ ਠੰਡਾ ਕਰਕੇ ਰੱਖ ਦਿੱਤਾ ਹੈ। ਦਿਵਾਲੀ ਵਿੱਚ ਹੁਣ ਦੋ ਦਿਨ ਬਾਕੀ ਰਹਿ ਗਏ ਹਨ ਜਿਸ ਕਰਕੇ ਪਟਾਕਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਹੈ । ਪਿਛਲ਼ੇ ਸਾਲ ਦੇ ਅੰਕੜਿਆ ਨੂੰ ਵੇਖਿਆ ਜਾਵੇ ਤਾ ਇੱਥੇ ਕਰੀਬ 20 ਦੁਕਾਨਦਾਰ  ਲੱਖਾਂ ਰੁਪੈ ਦਾ ਪਟਾਕਿਆਂ ਦਾ ਕਾਰੋਬਾਰ ਕੀਤਾ ਸੀ ਕਿੳਂੁਕਿ ਉਸ ਸਮੇਂ ਪਿੰਡਾਂ ਵਿੱਚ ਪਟਾਕੇ ਵੇਚਣ ਲਈ ਲਾਇਸੈਂਸ ਲੈਣ ਦੀ ਜ਼ਰੂਰਤ ਨਹੀ ਸੀ ਪਰ ਇਸ ਵਾਰ ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੁਕਾਨਦਾਰ ਨੂੰ ਪਟਾਕਾ ਵੇਚਣ ਲਈ ਲਾਇਸੈਂਸ ਲੈਣਾ ਜਰੂਰੀ ਹੈ, ਜੇਕਰ ਪੁਲਿਸ ਪ੍ਰਸ਼ਾਸ਼ਾਨ ਮਾਣਯੋਗ ਅਦਾਲਤਾਂ ਦੇ ਦਿੱਤੇ ਨਿਰਦੇਸ਼ਾ ਦੀ ਪਾਲਣਾ ਕਰਦਾ ਹੈ ਤਾ ਇਸ ਵਾਰ ਚੰਦ ਦੁਕਾਨਦਾਰ ਹੀ ਨਿਰਦੇਸ਼ਾਂ ਅਨੁਸਾਰ ਪਟਾਕੇ ਵੇਚ ਸਕਣਗੇ।  ਜਿਸ ਕਰਕੇ ਜਿੰਨਾਂ ਦੁਕਾਨਦਾਰਾ ਨੇ ਦਿਵਾਲੀ ’ਤੇ ਵੇਚਣ ਲਈ ਮਹੀਨਾ ਪਹਿਲਾਂ ਹੀ ਪਟਾਕੇ ਖਰੀਦੇ ਸਨ ਉਨਾਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ ਇਸ ਵਾਰ ਪਟਾਕੇ ਕਿਵੇ ਵੇਚਣਗੇ।

ਮਾਣਯੋਗ ਅਦਾਲਤ ਦੇ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਲੋੜ
‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਨੰਬਰਦਾਰ ਜਸਵੰਤ ਸਿੰਘ ਨੇ ਕਿਹਾ ਕਿ ਸਾਨੂੰ ਮਾਣਯੋਗ ਅਦਾਲਤਾਂ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਕਿੳਂੁਕਿ ਪਟਾਕਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂਆਂ ਵਾਤਾਵਰਨ ਨੂੰ ਤਾਂ ਦੂਸ਼ਿਤ ਕਰਨ ਦੇ ਨਾਲ ਨਾਲ ਮਨੁੱਖੀ ਜਨ ਜੀਵਨ ਅਤੇ ਪੰਛੀਆਂ ਤੇ ਘਾਤਕ ਅਸਰ ਪਾਉਦਾ ਹੈ ਸਾਨੂੰ ਆਪਣੇ ਨਾਲ ਨਾਲ ਕੁਦਰਤੀ ਜੀਵ ਜੰਤੂਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। 

 

‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ 

ਨੇ ਕਿਹਾ ਕਿ ਅਸੀ ਮਾਣਯੋਗ ਅਦਾਲਤਾਂ ਦੇ ਹੁਕਮਾ ਦੀ ਘੋਰ ਨਿੰਦਾ ਕਰਦੇ ਹਾਂ ਕਿੳਂੁਕਿ ਗਰੀਨ ਟਿਰਬਿਊਨਲ ਵੱਲੋਂ ਜਬਰਨ ਕਿਸਾਨਾਂ ਨੂੰ ਪਰਾਲੀ ਸਾੜਣ ਤੋ ਰੋਕਿਆ ਜਾ ਰਿਹਾ ਹੈ ਦੂਸਰੇ ਪਾਸੇ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਗਈ ਹੈ ਜਦ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਨ ਪਟਾਕਿਆਂ ਤੋਂ ਤਾਂ ਘੱਟ ਹੀ ਹੁੰਦਾ ਹੈ।

ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਆਖਿਆ ਕਿ ਮਾਣਯੋਗ ਅਦਾਲਤ ਨੇ ਪਟਾਖਿਆਂ ਸਬੰਧੀ ਤਿਉਹਾਰਾਂ ਦੇ ਨਜ਼ਦੀਕ ਲਏ ਫੈਸਲੇ ਕਾਰਨ ਦੁਕਾਨਦਾਰਾ ਨੂੰ ਕਾਫੀ ਨਿਰਾਸ਼ਾ ਹੈ, ਜੇਕਰ ਇਹ ਫੈਸਲਾ ਕੁਝ ਸਮਾਂ ਪਹਿਲਾ ਲਿਆ ਹੁੰਦਾ ਤਾਂ ਦੁਕਾਨਦਾਰ ਇਸ ਸਾਲ ਪਟਾਕਿਆ ਦੀ ਖਰੀਦੋ ਫਰੋਖ਼ਤ ਨਾ ਕਰਦੇ।