ਗੈਂਗ ਦੇ ਮੈਂਬਰਾਂ ਨੂੰ ਕਾਬੂ ਕਰਕੇ ਲੱਖਾਂ ਰੁਪਏ ਚੋਰੀ ਦਾ ਸਾਮਾਨ ਬਰਾਮਦ
ਮੋਗਾ,16 ਅਕਤੂਬਰ (ਜਸ਼ਨ)- ਬਾਘਾ ਪੁਰਾਣਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨਾਂ ਦੀ ਨਿਸ਼ਾਨਦੇਹੀ ’ਤੇ ਲੱਖਾਂ ਰੁਪਏ ਚੋਰੀ ਦਾ ਸਾਮਾਨ ਬਰਾਮਦ ਕਰਕੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਪੁਲਿਸ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਧਾਰਾ 379, 420, 476, 468, 471, 120 ਬੀ. ਤਹਿਤ ਮੁਖ਼ਤਿਆਰ ਸਿੰਘ ਵਾਸੀ ਫ਼ਿਰੋਜ਼ਵਾਲ, ਜਗਮੋਹਨ ਸਿੰਘ ਵਾਸੀ ਮੋਗਾ, ਲਖਵੀਰ ਸਿੰਘ ਭੈਣੀ, ਗੁਰਮੁਖ ਸਿੰਘ ਪੱਟੀ, ਅਮਨ ਵਾਸੀ ਅੰਮਿ੍ਰਤਸਰ, ਰਾਜੂ ਉਰਫ਼ ਰਾਜੇਸ਼ ਵਾਸੀ ਅੰਮਿ੍ਰਤਸਰ ਅਤੇ ਕੁੱਝ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ,ਜਿਨਾਂ ’ਚੋਂ ਮੁਖ਼ਤਿਆਰ ਸਿੰਘ ਉਰਫ਼ ਮੱਖਣ ਵਾਸੀਫ਼ਿਰੋਜ਼ਵਾਲ ਜ਼ਿਲਾ ਮੋਗਾ ਅਤੇ ਜਗਮੋਹਨ ਸਿੰਘ ਉਰਫ਼ ਮੋਹਨਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਨਜ਼ਦੀਕ ਆਈ.ਟੀ.ਆਈ. ਨੂੰ ਕਾਬੂ ਕਰਕੇ ਇਨਾਂ ਕੋਲੋਂ ਚਾਰ ਕਾਰਾਂ, ਇੱਕ ਘੋੜਾ ਟਰਾਲਾ, ਟਰੱਕ ਬਰਾਮਦ ਕੀਤੀ ਗਏ ਸਨ। ਇਨਾਂ ਦੀ ਨਿਸ਼ਾਨ ਦੇਹੀ ’ਤੇ 86 ਟਾਇਰ ਸਮੇਤ ਰਿੰਮ ਅਲਾਏ ਚੜੇ ਹੋਏ, 64 ਖਾਲੀ ਟਾਇਰ, 8 ਅਲਾਏ ਅਤੇ ਰਿੰਮ, 22 ਵੱਖਵੱਖ ਗੱਡੀਆਂ ਦੇ ਅਗਲੇ ਪਿਛਲੇ ਬੰਪਰ ਬਰਾਮਦ ਕੀਤੇ ਗਏ ਹਨ ਜਿਨਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ