ਪਰਾਲੀ ਨਾ ਸਾੜਨ ‘ਤੇ ਪਟਾਕੇ ਨਾ ਚਲਾਉਣ ਬਾਰੇ ਸੰਵਾਦ

ਨਿਹਾਲ ਸਿੰਘ ਵਾਲਾ,16 ਅਕਤੂਬਰ (ਰਾਜਵਿੰਦਰ ਸਿੰਘ ਰੌਂਤਾ)-ਨਿਹਾਲ ਸਿੰਘ ਵਾਲਾ ਵਿਖੇ ਡਾ: ਹਰਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਬੁਲਾਰਿਆਂ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹਿੰਸਾ ਰਹਿਤ ਖੇਤੀ ਦਾ ਨਾਮ ਦੇ ਕੇ ਪੈਂਫਲਿਟ ਵੀ ਵੰਡੇ । ਸੈਮੀਨਾਰ ਸਮਾਗਮ ਵਿੱਚ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਗੁਰਪ੍ਰੀਤ ਦਬੜੀਖਾਨਾ ਨੇ ਜੈਵਿਕ ਖੇਤੀ ਦੀ ਮਹੱਤਤਾ ’ਤੇ ਬੋਲਦਿਆਂ ਉਦਾਹਰਨਾ ਸਾਹਿਤ ਪਰਾਲੀ ਸਾੜਨ ਨਾਲ ਖੇਤ ਦੀ ਜ਼ਮੀਨੀ ਤਾਕਤ ਦੇ ਨੁਕਸਾਨ ਬਾਰੇ ਬੋਲਦਿਆਂ ਕਿਹਾ ਕਿ ਇਹ ਗੈਰ ਇਨਸਾਨੀ ਤੇ ਗੁਰਬਾਣੀ ਖਿਲਾਫ਼ ਹੈ। ਉਹਨਾਂ ਕਿਹਾ ਕਿ  ਕਾਹਲ ਕਰਨ ਦੀ ਬਜਾਏ ਦੇਰੀ , ਮਿਹਨਤ ਅਤੇ ਕੁੱਝ ਖਰਚੇ ਨਾਲ ਪਰਾਲੀ ਨੂੰ ਵਿੱਚੇ ਵਾਹੁਣ ਨਾਲ ਕਿਸਾਨਾਂ ਦੇ ਨਾਲ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਹਨਾਂ ਖੇਤੀ ਵਿਰਾਸਤ ਮਿਸ਼ਨ ਰਾਹੀਂ ਪ੍ਰਾਪਤੀਆਂ ਨੂੰ ਵੀ ਦੱਸਿਆ। ਇਸ ਸਮੇਂ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਪਰਾਲੀ ਅਤੇ ਪਟਾਕਿਆਂ ਦੇ ਧੂੰਏ ਕਾਰਨ ਅੱਖਾਂ ਵਿਚ ਜਲਣ ਅਤੇ ਚਮੜੀ ਦੀ ਅਲਰਜ਼ੀ ਹੋਣ ਦੇ ਨਾਲ ਨਾਲ ਸਾਹ ਦਮਾ ਅਤੇ ਦਿਲ ਦੇ ਮਰੀਜਾਂ ਦੀ ਮੌਤ ਦਰ ਵਿੱਚ ਵੀ ਵਾਧਾ ਕਰ ਰਿਹਾ ਹੈ। ਉਹਨਾਂ ਕਿਹਾ ਕਿ  ਇਹ ਪ੍ਰਦੂਸ਼ਣ ਮਾਂ ਦੇ ਪੇਟ ’ਚ ਪਲ ਰਹੇ ਬੱਚੇ ਦੀ ਸਿਹਤ ਲਈ ਵੀ ਘਾਤਕ ਹੰੁਦਾ ਹੈ। ਉਹਨਾਂ ਕਿਹਾ ਕਿ ਸਾਨੂੰ ਹਿੰਸਾ ਰਹਿਤ ਖੇਤੀ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਕਿਸਾਨੀ ਮਸਲੇ ਦਾ ਲਾਭ ਜਗੀਰਦਾਰ ਲੋਕ ਲੈ ਰਹੇ ਹਨ ਇਵਜਾਨੇ ਰਿਆਇਤਾਂ ਦਾ ਕੋਈ ਪੈਮਾਨਾ ਹੋਣਾ ਚਾਹੀਦਾ ਹੈ। ਇਸ ਮੌਕੇ ਜੁਗਿੰਦਰ ਮੋਗਾ,ਅਮਨਦੀਪ ਸਿੰਘ ਚਕਰ,ਮਾ.ਸੰਤਾ ਸਿੰਘ,ਆਸ਼ੂ ਸਿੰਗਲਾ,ਇੰਜ.ਹੁਸਨਮੀਤ ਰਣਸੀਂਹ ,ਗੋਪਿਕਾ ਗਿੱਲ,ਨਵਦੀਪ ਨੰਗਲ,ਗੁਰਚਰਨ ਰਾਜੂ ਪੱਤੋ ਆਦਿ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਖੇਤੀ ਵਿਰਾਸਤ ਮਿਸ਼ਨ ਜੈਤੋ ਤੋਂ ਪਰਾਲੀ ਦੇ ਮਸਲੇ ਦੇ ਹੱਲ ਲਈ ਸੇਧ ਲੈਣ ਦੀ ਅਪੀਲ ਕੀਤੀ । ਇਸ ਸਮੇਂ ਪਰਾਲੀ ਦੇ ਮਸਲੇ ਦੇ ਹੱਲ ਅਤੇ ਧੂੰਏਂ ਤੋਂ ਫੈਲਦੇ ਪ੍ਰਦੁਸ਼ਨ ਸਬੰਧੀ ਪੈਂਫ਼ਲਿਟ ਵੀ ਵੰਡੇ ਗਏ।