ਦੂਰਅੰਦੇਸ਼ੀ ਕਿਸਾਨ ਪਰਿਵਾਰ ਨੇ 16 ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
ਮੋਗਾ, 16 ਅਕਤੂਬਰ (ਬਲਰਾਜ ਘੱਲਕਲਾਂ)- ਆਲਮੀ ਤਪਸ਼ ਦੇ ਚੱਲਦਿਆਂ ਧਰਤੀ ਦੀ ਹੋਂਦ ਨੂੰ ਖਤਰਾ ਹੋਣ ਦੇ ਅਹਿਸਾਸ ਨਾਲ ਜਿੱਥੇ ਵਿਗਿਆਨੀਆਂ ਨੂੰ ਚਿੰਤਾਤੁਰ ਕੀਤਾ ਹੋਇਆ ਹੈ ੳੁੱਥੇ ਪੰਜਾਬ ਸਰਕਾਰ , ਗਰੀਨ ਟਿ੍ਰਬਿੳੂਨਲ ਅਤੇ ਪ੍ਰਸ਼ਾਸ਼ਨ ਨੇ ਸੂਬੇ ਵਿਚ ਵਾਤਾਵਰਣ ਦੀ ਸ਼ੁੱਧਤਾ ਦੇ ਮੱਦ-ਏ-ਨਜ਼ਰ ਇਸ ਵਾਰ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਬਾਰੇ ਸਖਤੀ ਵਰਤੀ ਹੈ ਤੇ ਜ਼ੁਰਮਾਨੇ ਲਾਉਣ ਦੀ ਧਮਕੀ ਵੀ ਦਿੱਤੀ ਹੈ ਪਰ ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਅੱਗ ਲਾਉਣ ਲਈ ਪ੍ਰੇਰਿਤ ਕਰ ਰਹੀਆਂ ਤੇ ਕਿਸਾਨ ਪਰਾਲੀ ਨੂੰ ਵੀ ਸਾੜ ਰਹੇ ਹਨ । ਇਸ ਟਕਰਾਅ ਦੀ ਸਥਿਤੀ ਵਿਚੋਂ ਇਕ ਅਜਿਹੀ ਸ਼ਖਸੀਅਤ ਉੱਭਰ ਕੇ ਸਾਹਮਣੇ ਆਈ ਹੈ ਜੋ ਕਿਸਾਨਾਂ ਲਈ ਰਾਹ ਦਸੇਰਾ ਹੋ ਸਕਦੀ ਹੈ। ਪਿੰਡ ਘੱਲਕਲਾਂ ਦੇ ਅਗਾਹਵੱਧੂ ਅਤੇ ਸਫਲ ਕਿਸਾਨ ਭਾਗ ਸਿੰਘ ਦੇ ਪਰਿਵਾਰ ਦਵਿੰਦਰ ਸਿੰਘ,ਰੇਸ਼ਮ ਸਿੰਘ ਅਤੇ ਜੈਦੀਪ ਸਿੰਘ ਨੇ ਪਿਛਲੇ 16 ਸਾਲ ਤੋਂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਇਸ ਦੇ ਬਾਵਜੂਦ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦਾ ਝਾੜ ਵੱਧਦਾ ਹੀ ਗਿਆ,ਘਾਟੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੰੁਦਾ। ਸਮੁੱਚੇ ਪਰਿਵਾਰ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਗਿਆ ਕਿ ਪਹਿਲਾਂ ਅਸੀਂ ਖੇਤਾਂ ਵਿਚ ਪਰਾਲੀ ਖਿਲਾਰਦੇ ਹਾਂ ਅਤੇ ਫਿਰ ਉਸ ਨੂੰ ਦੋ ਵਾਰ ਤਵੀਂਆਂ ਨਾਲ ਦੋ ਵਾਰ ਵਾਹੁੰਦੇ ਹਾਂ ਤੇ ਫਿਰ ਰੋਟਾਵੇਟਰ ਨਾਲ ਪਰਾਲੀ ਤੇ ਰਹਿੰਦ ਖੂੰਹਦ ਨੂੰ ਖੇਤ ਦੇ ਵਿਚ ਹੀ ਨੱਪ ਦਿੰਦੇ ਹਾਂ । ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਪਰਿਕਿਰਿਆ ਤੇ ਕੁਝ ਪੈਸੇ ਖਰਚ ਕਰਨੇ ਪੇਂਦੇ ਨੇ ਪਰ ਪਰਾਲੀ ਅਤੇ ਰਹਿੰਦ ਖੂੰਹਦ ਨਾਲ ਖਾਦ ਬਣਨ ਕਰਕੇ ਜ਼ਮੀਨ ਦੀ ਉਪਜਾੳੂ ਸ਼ਕਤੀ ਵੱਧ ਜਾਂਦੀ ਹੈ ਤੇ ਇੰਝ ਫਸਲਾਂ ਦੇ ਰੇਹਾਂ ਸਪਰੇਆਂ ਦੀ ਵਰਤੋਂ ਵਧੇਰੇ ਨਹੀਂ ਕਰਨੀ ਪੈਂਦੀ । ਇਹੀ ਬੱਚਤ ਵੱਧਰੇ ਖਰਚੇ ਦਾ ਘਰ ਪੂਰਾ ਕਰ ਦਿੰਦੀ ਹੈ। ਉਹਲਾਂ ਕਿਹਾ ਕਿ ਇੰਜ ਕੋਈਆਰਕਿਕ ਬੋਝ ਵੀ ਨਹੀਂ ਪੈਂਦਾ,ਵਾਤਾਵਰਣ ਵੀ ਠੀਕ ਰਹਿੰਦਾ ਹੈ ਅਤੇ ਕੁਦਰਤ ਦੀ ਬਖਸ਼ੀਸ਼ ਦਰਖਤ ਵੀ ਸੜਨ ਤੋਂ ਬੱਚ ਜਾਂਦੇ ਹਨ । ਉਹਨਾਂ ਹੋਰ ਜਾਣਕਾਰੀ ਦਿੰਿਦਆਂ ਦੱਸਿਆ ਕਿ ਪਰਾਲੀ ਨਾ ਸਾੜਨ ਕਰਕੇ ਮਿੱਤਰ ਜੀਵਾਂ ਦੀ ਬੱਚਤ ਦੇ ਨਾਲ ਨਾਲ ਖੁਰਾਕੀ ਤੱਤ ਵੀ ਸੜਨ ਤੋਂ ਬੱਚਦੇ ਨੇ ਅਤੇ ਪਰਾਲੀ ਦੇ ਧੰੂਏ ਨਾਲ ਹੋਣ ਵਾਲੇ ਸਾਹ ,ਅਲਰਜੀ ,ਜੋੜਾਂ ਦੇ ਦਰਦ,ਛਿੱਕਾਂ ਅਤੇ ਹੋਰ ਅਨੇਕਾਂ ਰੋਗਾਂ ਤੋਂ ਪਰਿਵਾਰ ਅਤੇ ਪਿੰਡ ਬਚਿਆ ਰਹਿੰਦਾ ਹੈ। ਕਿਸਾਨ ਭਾਗ ਸਿੰਘ ਦੇ ਪਰਿਵਾਰ ਨੇ ਦੇਸ਼ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਰਚਾ ਕਰਨ ਦੇ ਡਰੋਂ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਆਪ ਦੇ ਪਰਿਵਾਰ,ਪਿੰਡ,ਸੂਬੇ ਅਤੇ ਦੇਸ਼ ਦੇ ਲੋਕਾਂ ਨੂੰ ਜ਼ਹਿਰੀਲੇ ਧੰੂਏ ਨਾਲ ਪੈਦਾ ਹੋਣ ਵਾਲੇ ਭਿਆਨਕ ਰੋਗਾਂ ਤੋਂ ਬਚਾਉਣ ਲਈ ਅੱਗੇ ਅਤੇ ਪਰਾਲੀ ਨੂੰ ਸਾੜਨ ਦਾ ਖਿਆਲ ਤਿਆਗ ਦੇਣ।