ਟ੍ਰੇਨਿੰਗ ਦੀ ਵਿਦਿਆਰਥੀ ਕੇਂਦਰਿਤ ਪਹੁੰਚ ਅਧਿਆਪਕ ਅਤੇ ਵਿਦਿਆਰਥੀ ਪੱਧਰ ਦੀ ਗੁਣਾਤਮਿਕਤਾ ਵਧਾਏਗੀ : ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ

ਮੋਗਾ,16 ਅਕਤੂਬਰ (ਜਸ਼ਨ)-ਮਾਣਯੋਗ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੁਣਾਤਮਿਕ ਸਿੱਖਿਆ ਦੇ ਉਦੇਸ਼ਾ ਨੂੰ ਮੁੱਖ ਰੱਖਦੇ ਹੋਏ ਅੱਪਰ-ਪ੍ਰਾਇਮਰੀ ਪੱਧਰ ਦੀ ਵਿਸ਼ਾ ਅੰਗਰੇਜ਼ੀ/ਸ ਸ ਅਤੇ ਗਣਿਤ ਦੀ ਟ੍ਰੇਨਿੰਗ ਡਾਇਟ ਮੋਗਾ ਵਿਖੇ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.)ਮੋਗਾ ਸ. ਗੁਰਦਰਸ਼ਨ ਸਿੰਘ ਬਰਾੜ ਅਤੇ ਪਿ੍ਰੰਸੀਪਲ ਡਾਈਟ ਸ. ਸੁਖਚੈਨ ਸਿੰਘ ਹੀਰਾ ਦੀ ਰਹਿਨੁਮਾਈ ਹੇਠ ਸ਼ੁਰੂ ਹੋਈ । ਇਸ ਦੌਰਾਨ ਪਿੰ੍ਰਸੀਪਲ ਡਾਈਟ ਨੇ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ 37 ਅਧਿਆਪਕ ਹਾਜ਼ਰ ਪਾਏ ਗਏ। ਇਸ ਮੌਕੇ ਡਾਈਟ ਪਿ੍ਰੰਸੀਪਲ ਸ. ਸੁਖਚੈਨ ਸਿੰਘ ਹੀਰਾ ਨੇ ਅੱਪਰ ਪ੍ਰਾਇਮਰੀ ਪੱਧਰ ‘ਤੇ ਗੁਣਾਤਮਿਕਤਾ ਨੂੰ ਮੁੱਖ ਰੱਖਦੇ ਹੋਏ ਪੜੋ ਪੰਜਾਬ ਅਤੇ ਪੜਾਓ ਪੰਜਾਬ ਦੇ ੳੇੁਦੇਸ਼ਾਂ ਤੇ ਚਾਨਣਾ ਪਾਉਦਿਆਂ ਕਿਹਾ ਕਿ ਇਹ ਪ੍ਰੋਜੈਕਟ ਅਧਿਆਪਕਾਂ ਦੀ ਵਿਦਿਆਰਥੀ ਕਂੇਦਰਿਤ ਪਹੁੰਚ ਨੂੰ ਯਕੀਨੀ ਬਣਾਏਗਾ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਦਾ ਤਤਪਰ ਸਹਿਯੋਗ ਵਧਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਰਹਿਨੁਮਾਈ ਕਰ ਰਹੇ ਸ਼੍ਰੀ ਕਿ੍ਰਸ਼ਨ ਕੁਮਾਰ,ਸਿੱਖਿਆ ਸਕੱਤਰ ਪ੍ਰੋਜੈਕਟ ਨੂੰ ਬਹੁਤ ਹੀ ਨੇੜਿਉਂ ਹੋ ਕੇ ਨਿਰੀਖਣ ਕਰਦੇ ਹੋਏ ਗੁਣਾਤਮਿਕਤਾ ਵਧਾਉਣ ਲਈ ਸਮੁੱਚੇ ਅਧਿਆਪਕ ਵਰਗ ਅਤੇ ਸਕੂਲ ਮੁਖੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲਾ ਮੈਂਟਰ ਸੁਖਜਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਬਹੁਤ ਹੀ ਤਨਦੇਹੀ ਨਾਲ ਇਸ ਪ੍ਰੋਜੈਕਟ ਅਧੀਨ ਦਿੱਤੀ ਜਾ ਰਹੀ ਟ੍ਰੇਨਿੰਗ ਨੂੰ ਮਿਆਰੀ ਬਣਾਉਣ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਹੀ ਹੈ। ਟ੍ਰੇਨਿੰਗ ਦੇ ਰਹੇ ਬਲਾਕ ਮੈਂਟਰ ਸ.ਗੁਰਬਾਜ਼ ਸਿੰਘ,ਅਮਨਦੀਪ ਸਿੰਘ ਅਤੇ ਨਵਦੀਪ ਸਿੰਘ ਦੁਆਰਾ ਕਿਰਿਆਵਾਂ ਅਧਾਰਿਤ ਦਿੱਤੀ ਜਾ ਰਹੀ ਟ੍ਰੇਨਿੰਗ ਦੀ ਅਧਿਆਪਕਾਂ ਨੇ ਬਹੁਤ ਹੀ ਸ਼ਲਾਘਾ ਕੀਤੀ। ਟ੍ਰੇਨੀਜ਼ ਵਿੱਚੋਂ ਸ.ਬਲਮੀਤ ਸਿੰਘ,ਮੈਡਮ ਨੀਲਮ ਅਤੇ ਸ਼੍ਰੀਮਤੀ ਸਤਨਾਮ ਕੌਰ ਵੱਲੋਂ ਬਹੁਤ ਢੁੱਕਵੀਂ ਅਤੇ ਉੁਸਾਰੂ ਬਹਿਸ ਕਰਦੇ ਹੋਏ ਟ੍ਰੇਨਿੰਗ ਦਾ ਮਿਆਰ ਵਧਾਉਣ ਵਿੱਚ ਸਾਥ ਦਿੱਤਾ।