ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਸਮੂਹ ਵਰਕਰਾਂ ਨੂੰ ਦਿੱਤੀ ਵਧਾਈ

ਧਰਮਕੋਟ,15 ਅਕਤੂਬਰ (ਜਸ਼ਨ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਜਿਮਨੀ ਚੋਣ ’ਚ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਿਦਆਂ ਆਖਿਆ ਕਿ ਕਾਂਗਰਸ ਮੁੜ ਤੋਂ ਸਾਰੇ ਦੇਸ਼ ਵਿਚ ਜਿੱਤ ਦਾ ਝੰਡਾ ਬੁਲੰਦ ਕਰਨ ਦੇ ਰਾਹ ਤੁਰ ਚੁੱਕੀ ਹੈ ਅਤੇ ਦੇਸ਼ ਵਿਚ ਆਜ਼ਾਦੀ ਲਹਿਰ ਦੌਰਾਨ ਭਰਵਾਂ ਯੋਗਦਾਨ ਪਾਉਣ ਵਾਲੀ ਕਾਂਗਰਸ ਮੁੜ ਤੋਂ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਵੇਗੀ। ਉਹਨਾਂ ਗੁਰਦਾਸਪੁਰ ਵਿਚ ਦਿਨ ਰਾਤ ਮਿਹਨਤ ਕਰਨ ਵਾਲੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਗੁਰਦਾਸਪੁਰ ਦੇ ਨਿਵਾਸੀ ਵੀ ਵਧਾਈ ਦੇ ਪਾਤਰ ਨੇ ਜਿਨਾਂ ਜਾਖੜ ਵਰਗੇ ਦਰਵੇਸ਼ ਸਿਆਸਤਦਾਨ ਨੂੰ ਮਾਣ ਬਖਸ਼ਦਿਆਂ ਇਤਿਹਾਸਕ ਜਿੱਤ ਦਰਜ ਕਰਵਾਉਣ ਦਾ ਮੌਕਾ ਦਿੱਤਾ। ਉਹਨਾਂ ਡੇਰਾ ਬਾਬਾ ਨਾਨਕ ਹਲਕੇ ਦੇ ਵੋਟਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਹਨਾਂ ਹਲਕਾ ਧਰਮਕੋਟ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ਭਰੋਸਾ ਕਰਕੇ ਕਾਂਗਰਸ ਨੂੰ ਵੋਟਾਂ ਪਾਈਆਂ ਅਤੇ ਇਸ ਹਲਕੇ ਤੋਂ 45 ਹਜ਼ਾਰ ਵੋਟਾਂ ਦੀ ਲੀਡ ਸੁਨੀਲ ਜਾਖੜ ਨੂੰ ਪਾ੍ਰਪਤ ਹੋਈ । ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਹਲਕਾ ਧਰਮਕੋਟ ਦੇ ਆਗੂ ਅਤੇ ਵਰਕਰ ਦਰਵੇਸ਼ ਸਿਆਸਤਦਾਨ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਦਿਨ ਰਾਤ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੇ ਰਹੇ। ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਨ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਇਕਬਾਲ ਸਿੰਘ ਸਮਰਾ ਯੂ ਐੱਸ ਏ,ਕੁਲਬੀਰ ਸਿੰਘ ਲੌਗੀਵਿੰਡ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਕੱਤਰ ਪੀ ਪੀ ਸੀ ਸੀ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ, ਸੁਖਜਿੰਦਰ ਸਿੰਘ ਲੈਂਡਲਾਰਡ,ਸਰਪੰਚ ਅਮਰਜੀਤ ਸਿੰਘ ਖੇਲਾ ,ਸਾਬਕਾ ਸਰਪੰਚ ਨੱਥਾ ਸਿੰਘ,ਨਿਰਮਲ ਸਿੰਘ ਬਿੱਟੂ, ਸੋਹਣ ਸਿੰਘ ਖੇਲਾ ਆਦਿ ਹਾਜ਼ਰ ਸਨ।


