ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਰਾਜਵਿੰਦਰ ਕੌਰ ਭਾਗੀਕੇ ਨੇ ਸਮੂਹ ਵਰਕਰਾਂ ਨੂੰ ਦਿੱਤੀ ਵਧਾਈ

ਨਿਹਾਲ ਸਿੰਘ ਵਾਲਾ,15 ਅਕਤੂਬਰ (ਜਸ਼ਨ) - ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਿਦਆਂ ਆਖਿਆ ਕਿ ਇਹ ਜਿੱਤ 2019 ਦੀਆਂ ਲੋਕ ਸਭਾ ਚੋਣਾਂ ਲਈ ਮੀਲ ਪੱਥਰ ਸਾਬਤ ਹੋਵੇਗੀ। ਹਲਕਾ ਨਿਹਾਲ ਸਿੰਘ ਵਾਲਾ ਦੀ ਇੰਚਾਰਜ ਬੀਬੀ ਭਾਗੀਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੁਨੀਲ ਜਾਖੜ ਦੇ ਨਿਮਰ ਸੁਭਾਅ ਅਤੇ ਸੁਹਿਰਦ ਰਾਜਨੀਤਕ ਸੋਚ ਦਾ ਨਤੀਜਾ ਹੀ ਹੈ ਕਿ ਲੋਕਾਂ ਵੱਲੋਂ ਉਹਨਾਂ ਨੂੰ ਜਿੱਤ ਨਾਲ ਨਿਵਾਜਿਆ ਗਿਆ ਹੈ ਅਤੇ ਇਸ ਇਤਿਹਾਸਕ ਜਿੱਤ ਦੇ ਦੂਰਰਸੀ ਨਤੀਜੇ ਸਾਹਮਣੇ ਆਉਣਗੇ ਅਤੇ ਹਾਲ ਦੀ ਘੜੀ ਦੇਸ਼ ਵਿਚ ਕਾਂਗਰਸ ਦੀ ਲਹਿਰ ਨੂੰ ਭਾਰੀ ਹੁਲਾਰਾ ਮਿਲਿਆ ਹੈ। ਰਾਜਵਿੰਦਰ ਕੌਰ ਨੇ ਆਖਿਆ ਕਿ ਇਹ ਜਿੱਤ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਲੋਕਾਂ ਦੀ ਸੰਤੁਸ਼ਟੀ ਦਾ ਸਪੱਸ਼ਟ ਪ੍ਰਗਟਾਵਾ ਹੈ।  ਇਸ ਮੌਕੇ ਉਹਨਾਂ ਨਾਲ ਅਜਮੇਰ ਸਿੰਘ ਭਾਗੀਕੇ,ਨਿਰਮਲ ਸਿੰਘ ਭਾਗੀਕੇ, ਰੁਪਿੰਦਰ ਸਿੰਘ ਦੀਨਾ ਆਦਿ ਹਾਜ਼ਰ ਸਨ।