ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ

* ਸਿੱਖ ਮਸਲਿਆਂ  ਦਾ ਹਲ ਇੱਕੋ ਇਕ ਤਰੀਕਾ ਸਿੱਖ ਕੌਮ ਦੀ ਏਕਤਾ ਦਾ ਹੋਣਾ ਜਰੂਰੀ--ਸਿੱਖ ਆਗੂ
ਬਰਗਾੜੀ 15 ਅਕਤੂਬਰ (ਸਤਨਾਮ ਬੁਰਜ ਹਰੀਕਾ ,ਮਨਪ੍ਰੀਤ ਸਿੰਘ ਬਰਗਾੜੀ)  ਬੀਤੇ  ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵੱਜੋ ਪਿੰਡ ਬਹਿਬਲ ਕਲਾਂ ਵਿਖੇ ਸਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉਪਰ ਗੋਲੀਆਂ ਚਲਾਏ ਜਾਣ ਕਾਰਨ ਪਿੰਡ ਨਿਆਮੀਵਾਲਾ ਦੇ ਨੌਜਵਾਨ ਕਿ੍ਰਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋ ਗਏ ਸਨ। ਇਨਾਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਦੂਸਰਾ ਸ਼ਹੀਦੀ ਸਮਾਗਮ ਪਿੰਡ ਬਹਿਬਲ ਖੁਰਦ ( ਨਿਆਮੀਵਾਲਾ) ਦੇ ਖੇਡ ਸਟੇਡੀਅਮ ਵਿਖੇ ਕਰਵਾਇਆਂ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਧਾਰਮਿਕ  ਸਮਾਜਿਕ ਰਾਜਨੀਤਿਕ ਆਗੂਆਂ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈੇ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਇਸ ਦੇ ਅੰਗਾਂ ਦੀ ਬੇਅਦਬੀ ਅਤੇ ਰੋਸ ਵੱਜੋਂ ਸ਼ਾਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਗੋਲੀ ਚਲਾਏ ਜਾਣ ਦੀਆਂ ਘਟਨਾਵਾਂ ਨੂੰ ਵਾਪਰਿਆਂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪ੍ਰੰਤੂ ਹੁਣ ਤੱਕ ਇਸ ਦੋਸ਼ੀਆਂ ਨੂੰ ਫੜ ਕੇ ਸਜਾ ਦਿਵਾਉਣ ‘ਚ ਸਿੱਖ ਕੌਮ ਅਸਫਲ ਰਹੀ ਹੈੇ। ਇਸ ਸਮੇਂ ਸੰਗਤਾਂ ਨੂੰ ਮੁਖਤਿਬ ਹੁੰਦਿਆਂ ਸ਼੍ਰੀ ਅਮਿ੍ਰੰਤਸਰ ਸਾਹਿਬ ਤੋਂ ਆਏ ਪੰਜ ਪਿਆਰੇ ਸਾਹਿਬਾਨ ਨੇ ਪਿਛਲੇ ਇਤਿਹਾਸ ਦਾ ਵੇਰਵਾ ਦਿੰਦਿਆਂ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਏਨੀਆਂ ਘਟਨਾਵਾਂ ਕਿਸੇ ਗੈਰ ਸਿੱਖ ਰਾਜ ਵਿੱਚ ਨਹੀਂ ਹੋਈਆਂ ਜਿੰਨੀਆਂ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਹਨ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਏਕਤਾ ਨਾਲ ਵੱਡੇ ਤੋਂ ਵੱਡੇ ਮਸਲੇ ਹਲ ਹੋ ਜਾਂਦੇ ਹਨ ਪ੍ਰੰਤੂ ਸਿੱਖ ਕੌਮ ਨੇ ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਪ੍ਰਤੀ ਏਕਤਾ ਦਾ ਸਬੂਤ ਨਹੀਂ ਦਿੱਤਾ ਜਿਸ ਕਰਕੇ ਅਸੀਂ ਸਰਕਾਰਾਂ ਤੋਂ ਇੰਨਸਾਫਂ ਪ੍ਰਾਪਤ ਨਹੀਂ ਕਰ ਸਕੇ। ਉਨਾ ਅੱਗੇ ਕਿਹਾ ਸਰਕਾਰਾਂ ਜੋ ਮਰਜ਼ੀ ਕਮੀਸ਼ਨ ਬਣਾਈ ਜਾਣ ਪ੍ਰੰਤੂ ਸਿੱਖ ਕੌਮ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੇ ਕਿਉਂਿਕ ਪਿਛਲੇ ਦੋਂ ਸਾਲਾਂ ਦੌਰਾਨ ਸਰਕਾਰਾਂ ਦੇ ਲਾਰਿਆਂ ਤੋਂ ਸਵਾਏ ਕੁਝ ਹੱਥ ਪੱਲੇ ਨਹੀਂ ਆਇਆਂ ਤੇ ਆਉਣਾ ਅੱਗੇ ਵੀ ਨਹੀਂ। ਜੇਕਰ ਅਸੀਂ ਕੁਝ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਇਕਮੁਠ ਹੋ ਕੇ ਸਿੱਖ ਮਸਲਿਆਂ ਪ੍ਰਤੀ ਲਾਮਮੰਦ ਹੋਣਾ ਪਵੇਗਾ।  ਇਸ ਸਮੇਂ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆਂ। ਇਸ ਸਮੇਂ ਗੁਰਦੀਪ ਸਿੰਘ ਬਠਿੰਡਾ ਸੁਖਰਾਜ ਸਿੰਘ ਹਰਜਿੰਦਰ ਸਿੰਘ ਬਾਜੇਕੇ ਪ੍ਰੋਂ ਜਸਪਾਲ ਸਿੰਘ ਕੋਟਕਪੂਰਾ ਹਰਜਿੰਦਰ ਸਿੰਘ ਪਰਵਾਨਾ ਸਤਨਾਮ ਸਿੰਘ ਚੰਦੜ ਗੁਰਿੰਦਰ ਸਿੰਘ ਮੈਹੱਦੀਰੱਤਾ,ਸੁਖਜੀਤ ਸਿੰਘ ਖੋਸੇ ਗੁਰਸੇਵਕ ਸਿੰਘ ਭਾਣਾ, ਬਾਬਾ ਹਰਭਜਨ ਸਿੰਘ, ਦਲੇਰ ਸਿੰਘ ਡੋਡ ,ਬਲਬੀਰ ਸਿੰਘ ਸਰਾਵਾਂ ,ਰਣਜੀਤ ਸਿੰਘ ਵਾਂਦਰ,ਪਿ੍ਰਤਪਾਲ ਸਿੰਘ ਆਦਿ ਇਲਾਵਾ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂ ਸਾਹਿਬਾਨ ਅਤੇ ਸੰਗਤਾਂ ਹਾਜ਼ਰ ਸਨ।