ਲੋਕਸਭਾ ਹਲਕਾ ਗੁਰਦਾਸਪੁਰ ’ਚ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ਹਾਂ ਪੱਖੀ ਸਿਆਸਤ ਦਾ ਨਤੀਜਾ -ਕਰਨਲ ਬਾਬੂ ਸਿੰਘ

ਮੋਗਾ, 15 ਅਕਤੂਬਰ (ਜਸ਼ਨ)- ਲੋਕਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ’ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਨਾਲ ਕਾਂਗਰਸ ਦੇ ਹੌਸਲੇ ਹੋਏ ਬੁਲੰਦ ਹੋਏ ਨੇ ਅਤੇ ਇਹ ਲਾਮਿਸਾਲ ਜਿੱਤ 2019 ਦੀਆਂ ਲੋਕਸਭਾ ਚੋਣਾਂ ਲਈ ਕਾਂਗਰਸ ਦੀ ਜਿੱਤ ਦੇ ਬਿਗੁਲ ਦੀ ਆਰੰਭਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ।ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਅੰਦਰ ਕਾਂਗਰਸ ਦੇ ਪਿਛਲੇ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਲੋਕਾਂ ਨੇ ਸੁਨੀਲ ਜਾਖੜ ਨੂੰ ਵੱਡੇ ਅੰਤਰ ਨਾਲ ਜਿੱਤ ਦਿਵਾਈ ਹੈ। ਉਹਨਾਂ ਕਿਹਾ ਕਿ ਸੁਨੀਲ ਜਾਖੜ ਦੇ ਸਿਆਸੀ ਨਿਮਰਤਾ ਵਾਲੇ ਪਰਿਵਾਰਕ ਪਿਛੋਕੜ ਦੀ ਬਦੌਲਤ ਹੀ ਗੁਰਦਾਸਪੁਰ ਵਿਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਜਾਖੜ ਵੱਲੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਨਾਲ ਰਾਬਤਾ ਕਾਇਮ ਕਰਕੇ ਗੁਰਦਾਸਪਰੀਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਬਾਰੇ ਜਾਣਕਾਰੀ ਹਾਸਲ ਕਰਨ ਨੇ ਇਕ ਪ੍ਰਭਹਵਸ਼ਾਲੀ ਸੁਨੇਹਾ ਦਿੱਤਾ ਅਤੇ ਹਾਂਪੱਖੀ ਸਿਆਸਤ ਦਾ ਨਤੀਜਾ ਅੱਜ ਇਤਿਹਾਸਕ ਜਿੱਤ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ।


