ਸੁਨੀਲ ਜਾਖੜ ਦੀ ਹੋਈ ਵੱਡੀ ਜਿੱਤ ਨੇ ਦੇਸ਼ ‘ਚ ਕਾਂਗਰਸ ਦੀ ਵਾਪਸੀ ਦਾ ਮੁੱਢ ਬੰਨਿਆ- ਵੀਰਪਾਲ ਕੌਰ ਜੌਹਲ

ਮੋਗਾ, 15 ਅਕਤੂਬਰ (ਜਸ਼ਨ)- ਗੁਰਦਾਸਪੁਰ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਹੋਈ ਵੱਡੀ ਜਿੱਤ ਨੇ ਦੇਸ਼ ਵਿਚ ਕਾਂਗਰਸ ਦੀ ਵਾਪਸੀ ਦਾ ਮੁੱਢ ਬੰਨਿਆ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਦੂਰਅੰਦੇਸ਼ੀ ਨਾਲ ਕਾਂਗਰਸੀ ਕੇਡਰ ਨੂੰ ਸੂਬੇ ਦੇ ਵਿਕਾਸ ਵਿਚ ਸ਼ਾਮਲ ਕਰਕੇ ਲੋਕਾਂ ਦੇ ਦਿਲ ਜਿੱਤਣ ਵਾਲੇ ਸੁਨੀਲ ਜਾਖੜ ਦੀ ਜਿੱਤ ’ਤੇ ਕਾਂਗਰਸੀ ਖੇਮਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਜ਼ਿਲਾ ਮੋਗਾ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ ।
ਵੀਰਪਾਲ ਕੌਰ ਜੌਹਲ ਨੇ ਆਖਿਆ ਕਿ ਸੂਬੇ ਵਿਚ ਪਿਛਲੇ 6 ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਸੰਤੁਸ਼ਟ ਪੰਜਾਬੀਆਂ ਨੇ ਗੁਰਦਾਸਪੁਰ ਚੋਣ ਵਿਚ ਕਾਂਗਰਸ ਦੇ ਹੱਕ ਵਿਚ ਫਤਵਾ ਦੇ ਕੇ ਕੈਪਟਨ ਸਰਕਾਰ ਦੀ ਹਰਮਨਪਿਆਰਤਾ ’ਤੇ ਵੀ ਮੋਹਰ ਲਗਾ ਦਿੱਤੀ ਹੈ। ਇਸ ਮੌਕੇ ਮਹਿਲਾ ਕਾਂਗਰਸ ਦੀਆਂ ਅਹੁਦਦਾਰਾਂ ਨੇ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਇਸ ਮੌਕੇ ਹਾਜ਼ਰ ਕਾਂਗਰਸੀ ਕਾਰਕੁੰਨਾਂ ਨੂੰ ਵੀ ਲੱਡੂ ਵੰਡੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਤੋਂ ਇਲਾਵਾ ਬਲਾਕ ਪ੍ਰਧਾਨ ਰੀਮਾਂ ਰਾਣੀ ,ਹਰਜੀਤ ਕੌਰ ਵਾਰਡ ਪ੍ਰਧਾਨ , ਬਲਵਿੰਦਰ ਕੌਰ ਵਾਰਡ ਪ੍ਰਧਾਨ ਅਤੇ ਰਜਿੰਦਰ ਕੌਰ ਬਰਾੜ ਬਲਾਕ ਪ੍ਰਧਾਨ ਅਜੀਤਵਾਲ ਹਾਜ਼ਰ ਸਨ।


