ਕਸਬਾ ਬਰਗਾੜੀ ਵਿਖੇ ਲਿੰਕ ਸੜਕ ਦੀ ਸਫਾਈ ਕਰਵਾਈ

ਬਰਗਾੜੀ 14 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਮੁੱਖ ਰੱਖਦਿਆਂ ਉੱਘੇ ਸਮਾਜ ਸੇਵੀ ਸੇਵਾ ਮੁਕਤ ਅਧਿਆਪਕ ਨਾਇਬ ਸਿੰਘ ਨੇ ਰੁਲੀਆ ਸਿੰਘ ਨਗਰ ਬਰਗਾੜੀ ਵਿੱਚੋਂ ਦੀ ਲੰਘਦੀ ਬੁਰਜ ਹਰੀਕਾ ਨੂੰ ਜਾਂਦੀ ਲਿੰੰਕ ਸੜਕ ਜਿਸ ਦੇ ਨੇੜੇ ਬਹੁਤ ਸਾਰੇ ਇੱਟਾਂ-ਰੋੜੇ ਅਤੇ ਹੋਰ ਕੂੜੇ ਦੇ ਢੇਰ ਲੱਗੇ ਹੋਏ ਸਨ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਾਹਗੀਰਾਂ ਦੀਆਂ ਇਨਾਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨਾਂ ਉਦਮੀਂ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਲਿੰਕ ਸੜਕ ਦੀ ਸਫਾਈ ਕਰਵਾਈ। ਇਸ ਸਮੇਂ ਅਮਰੀਕ ਸਿੰਘ, ਸ਼ਮਸ਼ੇਰ ਸਿੰਘ, ਸੀਰਾ ਸਿੰਘ, ਲਵਪ੍ਰੀਤ ਸਿੰਘ, ਸੋਨੀ, ਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਅਜੈ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ੁਰ ਸਨ।


