ਦੀਵਾਲੀ ਮੌਕੇ ਘਰਾਂ ਦੀ ਸਜਾਵਟ ਲਈ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣੀ ‘ਸਭਰੰਗ ਆਰਟ ਗੈਲਰੀ ’

ਮੋਗਾ, 14 ਅਕਤੂਬਰ (ਤੇਜਿੰਦਰ ਸਿੰਘ ਜਸ਼ਨ)- ਦੀਵਾਲੀ ਦੇ ਤਿਓਹਾਰ ਦੇ ਮੱਦ-ਏ-ਨਜ਼ਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਲੋਕਾਂ ਵੱਲੋਂ ਜੰਮ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ । ਇਸ ਮੌਕੇ ਲੋਕਾਂ ਵੱਲੋਂ ਆਪਣੇ ਘਰਾਂ ਦੀ ਸਜਾਵਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਮੋਗਾ ਸ਼ਹਿਰ ਵਿਚ ਵੀ ਆਮ ਸ਼ਹਿਰੀਆਂ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਬਜ਼ਾਰਾਂ ਵਿਚ ਖੂਬ ਖਰੀਦੋ-ਫਰੋਖ਼ਤ ਹੋ ਰਹੀ ਹੈ। ਘਰਾਂ ਦੀ ਸਜਾਵਟ ਨੂੰ ਲੈ ਕੇ ਸ਼ੌਕੀਨ ਜਾਣੇ ਜਾਂਦੇ ਮੋਗਾ ਵਾਸੀਆਂ ਲਈ ‘ਸਭਰੰਗ ਆਰਟ ਗੈਲਰੀ ’ ਖਿੱਚ ਦਾ ਕੇਂਦਰ ਬਣੀ ਹੋਈ ਹੈ । ਮੇਨ ਬਜ਼ਾਰ ਤੋਂ ਦੁਸ਼ਹਿਰਾ ਗਰਾੳੂਂਡ ਜਾਂਦੀ ਸੜਕ ’ਤੇ ਸਥਿਤ ਸਭਰੰਗ ਆਰਟ ਗੈਲਰੀ ਵਿਚ ਕੋਠੀਆਂ ਦੀ ਡੈਕੋਰੇਸ਼ਨ ਲਈ ਹਰ ਤਰਾਂ ਦਾ ਸਜਾਵਟੀ ਸਮਾਨ ਉਪਲੱਬਦ ਹੈ । 
ਲੋਕਾਂ ਵੱਲੋਂ ਸ਼ੋਅਰੂਮ ’ਚੋਂ ਦੀਵਾਰ ਵਾਲੀਆਂ ਫੈਂਸੀ ਸੀਨਰੀਆਂ ,ਪੇਂਟਿੰਗ ਫੋਟਜ਼,ਲਾਈਟ ਵਾਲੀਆਂ ਫੋਟੋਜ਼,ਮੌਡਰਨ ਆਰਟ ਪੇਂਟਿੰਗ,ਧਾਰਮਿਕ ਮੂਰਤੀਆਂ ,ਕੌਰਨਰ ਸਟੈਂਡ ,ਰੰਗ ਬਰੰਗੇ ਆਰਟੀਫੀਸ਼ੀਅਲ ਫੁੱਲ ,ਡਰਾਈ ਫਲਾਵਰ ਸਟਿੱਕ,ਫਲਾਵਰ ਪੌਟਸ ,ਵਾਲਕਲਾਕ, ਐਨਟੀਕ ਪੀਸ ਅਤੇ ਕਰੌਕਰੀ ਦੀਆਂ ਆਈਟਮਾਂ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ ਜਾ ਰਹੀ ਹੈ। ਗੈਲਰੀ ਦੇ ਮਾਲਕ ਸਤਵਿੰਦਰ ਸਿੰਘ ਗੋਲਡੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਇਸ ਸ਼ੋਅਰੂਮ ਤੋਂ ਆਮ ਲੋਕ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਹਾਈ ਸਟੈਂਡਰਡ ਗਿੱਫਟ ਦੇਣ ਲਈ ਵੰਨਸੁਵੰਨੀਆਂ ਆਈਟਮਾਂ ਖਰੀਦਣ ਵਾਸਤੇ ਆਉਂਦੇ ਨੇ ਅਤੇ ਇਸ ਤੋਂ ਇਲਾਵਾ ਜਨਮਦਿਨ ਅਤੇ ਵਿਆਹ ਸ਼ਾਦੀਆਂ ਦੇ ਨਾਲ ਨਾਲ ਰਿਟਾਇਰਮੈਂਟ ਪਾਰਟੀਆਂ ਲਈ ਵੀ ਸਪੈਸ਼ਲ ਗਿੱਫਟ ਖਰੀਦ ਕਰਦੇ ਨੇ। ਗੋਲਡੀ ਨੇ ਦਿਲਚਸਪ ਗੱਲ ਦੱਸਦਿਆਂ ਆਖਿਆ ਕਿ ਪੰਜਾਬ ਵਿਚ ਬੇਰੋਜ਼ਗਾਰੀ ਹੋਣ ਕਾਰਨ ਨੌਜਵਾਨਾਂ ਦੇ ਵਿਦੇਸ਼ੀ ਜਾਣ ਦੇ ਰੁਝਾਨ ਕਾਰਨ ਐਨ ਆਰ ਆਈ ਵੀਰ ਅਤੇ ਸਟੱਡੀ ਵੀਜ਼ੇ ’ਤੇ ਵਿਦੇਸ਼ ਪੜਨ ਜਾ ਰਹੇ ਨੌਜਵਾਨ ਲੜਕੇ ਲੜਕੀਆਂ ਅਕਸਰ ਲਾਈਟ ਵੇਟ ਅਤੇ ਅਨਬਰੇਕੇਬਲ ਗਿੱਫਟ ਆਈਟਮਾਂ ਵੀ ਉਹਨਾਂ ਦੀ ਆਰਟ ਗੈਲਰੀ ਤੋਂ ਖਰੀਦ ਕੇ ਲੈ ਜਾਂਦੇ ਹਨ । ਉਹਨਾਂ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਧਾਰਮਿਕ ਅਕੀਦੇ ਮੁਤਾਬਕ ਮੂਰਤੀਆਂ ਦੀ ਮੰਗ ਕਰਦੇ ਨੇ ਜਦਕਿ ਐਨ ਆਰ ਆਈ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮਾਡਲ ਖਰੀਦਦੇ ਹਨ ।


