ਆਲ ਇੰਡੀਆਂ ਇੰਟਰ ਸਕੂਲ ਸ਼ੂਟਿੰਗ ਚੈਂਪੀਅਨ ਸ਼ਿਪ ’ਚ ਗਰੀਨ ਵੈਲੀ ਸਕੂਲ ਨੇ ਜਿੱਤੇ ਚਾਂਦੀ ਤੇ ਕਾਂਸੀ ਦੇ ਤਮਗੇ

ਨਿਹਾਲ ਸਿੰਘ ਵਾਲਾ,13 ਅਕਤੂਬਰ(ਰਾਜਵਿੰਦਰ ਰੌਂਂਤਾ)-ਖੇਡਾਂ ਅਤੇ ਪੜਾਈ ਵਿੱਚ ਮੋਹਰੀ ਸੰਸਥਾ ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਨਿਸ਼ਾਨਚੀਆਂ ਨੇ ਆਲ ਇੰਡੀਆ ਇੰਟਰ ਸਕੂਲ ਸ਼ੂਟਿੰਗ ਚੈਂਪਿਅਨ ਸ਼ਿਪ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਹਨ। ਸ਼ਾਨਦਾਰ ਖੇਡ ਪ੍ਰਦਰਸ਼ਨ ਬਦਲੇ ਸੰਸਥਾ ਵੱਲੋਂ ਅੰਡਰ 14 ਸਾਲ  ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀਆਂ ਪ੍ਰਭਸਿਮਰਨ ,ਕਮਲਪ੍ਰੀਤ ਤੇ ਗਗਨਦੀਪ ਨੂੰ ਅਤੇ ਅੰਡਰ 19 ਸਾਲ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਦਿਪਾਂਸ਼ੂ ਗਰਗ,ਗੁਰਵਿੰਦਰ ਸਿੰਘ ਤੇ ਰਿਤਿਸ਼ ਗੁਪਤਾ ਅਤੇ ਕੋਚ ਸੰਦੀਪ ਡੋਗਰ ਨੂੰ 5100-5100 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ। ਗਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਸਕੂਲ ਦੇ ਨਿਸ਼ਾਨਚੀ (ਰਾਇਫ਼ਲ ਸ਼ੂਟਰ) ਖਿਡਾਰੀਆਂ ਵੱਲੋਂ ਵਾਰਾਨਸੀ ਵਿਖੇ ਹੋਏ ਆਲ ਇੰਡੀਆ ਇੰਟਰ ਸਕੂਲ  ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਨੂੰ ਸਨਮਾਨਤ ਕਰਨ ਸਮੇਂ ਸਕੂਲ ਦੇ ਡਾਇਰੈਕਟਰ ਇੰਜਨੀਅਰ ਜਤਿੰਦਰ ਗਰਗ ਨੇ ਦੱਸਿਆ ਕਿ ਅੰਡਰ 14 ਮੁਕਾਬਲਿਆਂ ਵਿੱਚ ਪ੍ਰਭਸਿਮਰਨ ਕੌਰ ,ਕਮਲਪ੍ਰੀਤ ਕੌਰ,ਗਗਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਅੰਡਰ 19 ਮੁਕਾਬਲਿਆਂ ਵਿੱਚ ਗੁਰਵਿੰਦਰ ਸਿੰਘ,ਰਿਤਿਸ਼ ਗੁਪਤਾ ਤੇ ਦੀਪਾਂਸ਼ੂੰ ਗਰਗ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਉਹਨਾਂ ਖਿਡਾਰੀਆਂ ਨੂੰ ਜਿੱਤ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਤਮਗੇ ਖਿਡਾਰੀਆਂ ਦੀ ਮਿਹਨਤ ਅਤੇ ਕੋਚ ਸੰਦੀਪ ਡੋਗਰ ਦੀ ਬਿਹਤਰੀਨ ਕੋਚਿੰਗ ਕਰਕੇ ਹਨ। ਖੇਡਾਂ ਸਿਹਤ ਤੇ ਮਨ ਨੂੰ ਨਰੋਆ ਰੱਖਦੇ ਹਨ ਸਕੂਲ ਵੱਲੋਂ ਜੇਤੂ ਖਿਡਾਰੀਆਂ ਨੂੰ ਹੋਰ ਹੌਂਸਲਾ ਦੇਣ ਲਈ ਨਗਦ ਨਾਵੇਂ ਨਾਲ ਵੀ ਸਨਮਾਨਤ ਕੀਤਾ ਹੈ। ਇਸ ਸਮਾਗਮ ਦੌਰਾਨ ਮੈਨੇਜਰ ਅਨੀਤਾ ਗਰਗ ਤੇ ਪਿੰ੍ਰਸੀਪਲ ਇੰਦੂ ਅਰੋੜਾ ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਸਾਡੇ ਸ਼ੂਟਿੰਗ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਮੱਲਾਂ ਮਾਰਨਗੇ। ਇਸ ਮੌਕੇ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਵੀ ਮੌਜੂਦ ਸਨ।