‘ਬੇਟੀ ਬਚਾਓ, ਬੇਟੀ ਪੜ੍ਹਾਓ’ਤਹਿਤ ਲੋਕਾਂ ਨੂੰ ਕੀਤਾ ਜਾਗਰੂਕ, ਰੁੱਖ ਅਤੇ ਕੁੱਖ ਬਚਾਉਣੀ ਸਮੇਂ ਦੀ ਲੋੜ-ਐੱਸ ਡੀ ਐਮ

ਨਿਹਾਲ ਸਿੰਘ ਵਾਲਾ,13 ਅਕਤੂਬਰ (ਰਾਜਵਿੰਦਰ ਰੌਂਤਾ)-‘ਬੇਟੀ ਬਚਾਓ, ਬੇਟੀ ਪੜ੍ਹਾਓ’ਸਪਤਾਹ ਤਹਿਤ ਪਿੰਡ ਪੱਤੋ ਹੀਰਾ ਸਿੰਘ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਸ ਡੀ ਐਮ ਹਰਪ੍ਰੀਤ ਸਿੰਘ ,ਐਸ ਐਮ ਓ ਤੇ ਸੀ ਡੀ ਪੀ ਓ ਆਦਿ ਅਧਿਕਾਰੀਆਂ ਨੇ ਆਂਗਨਵਾੜੀ ਵਰਕਰ ,ਆਸ਼ਾ ਵਰਕਰ ,ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੱਖ ਅਤੇ ਰੁੱਖ ਬਚਾਉਣ ਦੇ ਨਾਲ ਬੇਟੀਆਂ ਨੂੰ ਸਾਖਰ ਕਰਨ ਅਤੇ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ। ਸੀ ਡੀ ਪੀ ਓ ਰੇਨੂੰ ਬਾਲਾ ਨੇ ਸਮਾਜ ਭਲਾਈ ਤੇ ਬਾਲ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਐਸ ਐਮ ਓ ਸੰਦੀਪ ਕੌਰ ਨੇ ਜੱਚਾ ਬੱਚਾ ਸਿਹਤ ਬਾਰੇ ਦੱਸਦਿਆਂ ਕਿਹਾ ਲੜਕੀਆਂ ਦੀ ਚੰਗੀ ਸਿਹਤ ਲਈ ਬੱਚੀ ਨੂੰ ਮੁੱਢ ਤੋਂ ਸਿਹਤਮੰਦ ਖੁਰਾਕ ਦੇਣੀ ਚਾਹੀਦੀ ਹੈ। ਮੰਚ ਸੰਚਾਲਨ ਆਂਗਨਵਾੜੀ ਮੁਲਾਜਮਾਂ ਦੇ ਸੂਬਾ ਸਕੱਤਰ ਮਹਿੰਦਰ ਕੌਰ ਪਤੋ ਨੇ ਪਹੁੰਚੀਆਂ ਸਖਸ਼ੀਅਤਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਐਨ ਜੀ ਓ ਆਗੂ ਗੁਰਚਰਨ ਰਾਜੂ ਪੱਤੋ,ਸ਼ਾਇਰ ਪ੍ਰਸ਼ੋੋਤਮ ਪੱਤੋ,ਸੁਪਰਵਾਈਜਰ ਕਰਮਜੀਤ ਕੌਰ,ਛਟਦਮਣ ਭਾਗ ਨੇ ਵੀ ਆਪਣੇ ਵਿਚਾਰ ਰੱਖੇ। ਐਸ ਡੀ ਐਮ ਹਰਪ੍ਰੀਤ  ਸਿੰਘ,ਐਸ ਐਮ ਓ ਸੰਦੀਪ ਕੌਰ,ਸੀ ਡੀ ਪੀ ਓ ਰੇਨੂੰ ਬਾਲਾ ਅਤੇ ਬੱਚੀ ਰਵਨੀਤ ਤੋਂ ਪੌਦਾ ਲਗਵਾ ਕੇ ਲੋਕਾਂ ਨੂੰ ਪ੍ਰੇਰਤ ਕੀਤਾ। ਇਸ ਮੌਕੇ ਨੰਬਰਾਦਰ ਮਲਕੀਤ ਸਿੰਘ ਬਰਾੜ,ਕੁਲਦੀਪ ਸਿੰਘ ਬਰਾੜ,ਜੀਤਾ ਸਿੰਘ,ਭੋਲਾ ਪੱਤੋ,ਮੀਨਾ ਰਾਣੀ,ਸਵਰਨਜੀਤ ਕੌਰ,ਕੁਸ਼ੱਲਿਆ ਰਾਣੀ, ਗੁਰਮੀਤ ਕੌਰ,ਕੁਲਵਿੰਦਰ ਕੌਰ,ਸ਼ਵਿੰਦਰ ਕੌਰ,ਸਰਬਜੀਤ ਕੌਰ ਆਦਿ ਮੌਜੂਦ ਸਨ।