ਸਕੂਲ ਮੁਖੀ ਹਰਿੰਦਰਜੀਤ ਸਿੰਘ ਵਲੋਂ ਪ੍ਰਇਮਰੀ ਸਕੂਲਾਂ ਨੂੰ ਕੰਪਿਊਟਰ ਵੰਡੇ

ਨਿਹਾਲ ਸਿੰਘ ਵਾਲਾ,10 ਅਕਤੂਬਰ (ਜਸ਼ਨ) ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸ) ਮੋਗਾ  ਦੇ ਆਦੇਸ਼ਾ ਅਨੁਸਾਰ ਪਿ੍ਰੰਸੀਪਲ ਸ.ਹਰਿੰਦਰਜੀਤ ਸਿੰਘ ਸਸਸਸ ਪੱਤੋ ਹੀਰਾ ਸਿੰਘ ਦੀ ਅਗਵਾਈ ਵਿੱਚ ਸਮੂਹ ਪ੍ਰਾਇਮਰੀ ਕਲੱਸਟਰ ਸਕੂਲਾਂ ਨੂੰ ਕੰਪਿਉਟਰ ਦਿੱਤੇ ਗਏ ਹਨ।

ਪਿ੍ਰੰਸੀਪਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਨੂੰ ਇਨਫਰਮੇਸ਼ਨ ਤਕਨਾਲੌਜੀ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ ਹੈ । ਪਾ੍ਰਇਮਰੀ ਸਕੂਲਾਂ ਦੇ ਸਮੂਹ ਅਧਿਆਪਕ ਬਹੁਤ ਹੀ ਯੋਗ ਅਤੇ ਮਿਹਨਤੀ ਹਨ ਅਤੇ ਸਿਖਿਆ ਵਿਭਾਗ ਦੇ ਨਵੇਾਂ ਉਪਰਾਲਿਆ ਵਿੱਚ ਸਹਿਯੋਗ ਦੇਣਗੇ।  ਇਸ ਸਮੇਂ ਪਿੰ੍ਰਸੀਪਲ ਵੱਲੋ ਸਕੱਤਰ ਸਕੂਲ ਸਿੱਖਿਆ ਵਲੋ ਸਿੱਖਿਆ ਦੇ ਸੁੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਕਿ ਸਿੱਖਿਆ ਦੇ ਸੁਧਾਰ ਲਈ ਸਕੂਲ ਮੁਖੀਆਂ ਨੁੰ ਸਕੂਲ ਦਾ ਪ੍ਰਬੰਧ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਸਿੱਖਿਆ ਦੇ ਸੁਧਾਰ ਲਈ ਅਹਿਮ ਕਦਮ ਹਨ।ਜ਼ਿਕਰਯੋਗ ਹੈ ਕਿ ਜਦ ਕਿ੍ਰਸ਼ਨ ਕੁਮਾਰ ਡੀ.ਜੀ.ਐਸ.ਈ ਸਕੂਲ ਸਿੱਖਿਆ ਦੇ ਅਹੁਦੇ ਤੇ ਸਨ ਤਾਂ ਸਿੱਖਿਆ ਵਿਭਾਗ ਨੇ ਵਿਸ਼ੇਸ਼ ਪ੍ਰਗਤੀ ਕੀਤੀ।ਹੁਣ ਜਦ ਤੋ ਉਹਨਾਂ ਸਕੱਤਰ ਸਕੂਲ ਸਿੱਖਿਆ ਦਾ ਅਹੁਦਾ ਸੰਭਾਲ਼ਿਆ ਹੈ ਤਾ ਵਿਭਾਗ ਫਿਰ ਪ੍ਰਗਤੀ ਦੀ ਰਾਹ ਵੱਲ ਹੈਅਤੇ ਅਧਿਆਪਕਾ ਲਈ ਵਧੀਆ ਪੜ੍ਹਾਈ ਕਰਵਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ।ਇਸ ਸਮਂੇ ਮੁਖ ਅਧਿਆਪਕਾ ਸ੍ਰੀ ਮਤੀ ਅਵਿਨਾਸ਼ ਕੌਰ,ਰੂਪ ਸਿੰਘ,ਕਮਲਜੀਤ ਸਿੰਘ,ਜਸਵੀਰ ਸਿੰਘ,ਹਰਜੀਵਨ ਸਿੰਘ,ਜੋਗਿੰਦਰ ਸਿੰਘ,ਬਲਜਿੰਦਰ ਕੌਰ,ਹੀਰਾ ਸਿੰਘ,ਅਵਤਾਰ ਸਿੰਘ,ਰਾਮਚਰਨ ਸਿੰਘ,ਮਨਦੀਪ ਕੌਰ,ਕੁਲਵੰਤ ਸਿੰਘ,ਧਰਮਜੀਤ ਸਿੰਘ,ਅਜਾਇਬ ਸਿੰਘ ਅਤੇ ਕੰਪਿਉਟਰ ਅਧਿਆਪਕ ਕੁਲਵਿੰਦਰ ਸਿੰਘ ਹਾਜ਼ਰ ਸਨ।