ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਵਿਹਾਰਿਕ ਜਾਣਕਾਰੀ ਹੋਣਾ ਜ਼ਰੂਰੀ-ਅਨੁਜ ਗੁਪਤਾ
ਮੋਗਾ, 10 ਅਕਤੂਬਰ (ਜਸ਼ਨ )-ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਵਿਹਾਰਿਕ ਜਾਣਕਾਰੀ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਮਰਰਾ ਦੇ ਕੰਮਾਂ ਬਾਰੇ ਗਿਆਨ ਮਿਲ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਉਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ ।
ਉਹਨਾਂ ਦੱਸਿਆ ਕਿ ਅੱਜ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਚੈਂਬਰ ਰੋਡ ਤੇ ਸਥਿਤ ਮੁੱਖ ਡਾਕਘਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੂੰ ਡਾਕਘਰ ਦੇ ਅਧਿਕਾਰੀਆਂ ਨੇ ਡਾਕ ਟਿਕਟਾਂ, ਮਨੀ ਆਰਡਰ, ਪੋਸਟਲ ਆਰਡਰ, ਬੱਚਤ ਯੋਜਨਾ, ਸਪੀਡ ਪੋਸਟ ਦੇ ਇਲਾਵਾ ਪੱਤਰਾਂ ਨੂੰ ਇਕ ਜਗਾ ਤੋਂ ਦੂਜੀ ਜਗਾ ਭੇਜਣ ਦੀ ਵਿਧੀ, ਪੱਤਰ ਤੇ ਮੋਹਰ ਲਗਾਉਣਾ ਅਤੇ ਡਾਕ ਦੀ ਛਾਂਟਾ ਛਟਾਈ ਬਾਰੇ ਜਾਣਕਾਰੀ ਦਿੱਤੀ। ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਆਮ ਜਾਣਕਾਰੀ ਦੇਣ ਹਿਤ ਵੱਖ ਵੱਖ ਥਾਵਾਂ ਦੇ ਦੌਰੇ ਕਰਵਾਏ ਜਾਂਦੇ ਹਨ ਤਾਂ ਕਿ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ। ਇਸ ਮੌਕੇ ਪਿ੍ਰੰਸੀਪਲ ਨਿਰਮਲ ਧਾਰੀ ਵੀ ਮੌਜੂਦ ਸਨ।