ਵਰਤ ਰੱਖਣ ਵਾਲੀਆਂ ਕੁੜੀਆਂ ਤੇ ਮੁਟਿਆਰਾਂ ਨੇ ਬਾਤ ਸੁਣੀ
ਨਿਹਾਲ ਸਿੰਘ ਵਾਲਾ,8 ਅਕਤੂਬਰ (ਰਾਜਵਿੰਦਰ ਰੌਂਤਾ):ਕਰਵਾ ਚੌਥ ਦੇ ਵਰਤ ਦੇ ਤਿਉਹਾਰ ਕਰਕੇ ਨਿਹਾਲ ਸਿੰਘ ਵਾਲਾ ਤੇ ਪਿੰਡਾਂ ਵਿੱਚ ਸਾਰਾ ਦਿਨ ਦੁਕਾਨਾਂ ਤੇ ਰੌਣਕਾਂ ਲੱਗੀਆਂ ਰਹੀਆਂ । ਕਰਵਾ ਚੌਥ ਦੇ ਵਰਤ ਦੇ ਤਿਉਹਾਰ ਨੂੰ ਲੈਕੇ ਨਿਹਾਲ ਸਿੰਘ ਵਾਲਾ ਸਥਿਤ ਰੂਪੇਦੀ ਹੱਟੀ ’ਤ ੇ ਮਹਿੰਦੀ ਲਗਾਉਣ ਵਾਲੇ ਕਲਾਕਾਰਾਂ ਮੂਹਰੇਂ ਕੁੜੀਆਂ ਤੇ ਮੁਟਿਆਰਾਂ ਦੀ ਭੀੜ ਲੱਗੀ ਰਹੀ ਇਸੇ ਤਰਾਂ ਸ਼ਹਿਰ ਅਤੇ ਪਿੰਡਾਂ ਵਿੱਚਲੇ ਬਿਊਟੀ ਪਾਰਲਰਾਂ ਉੱਪਰ ਵੀ ਕੁੁੜੀਆਂ ਮੁਟਿਆਰਾਂ ਔਰਤਾਂ ਨੇ ਮਹਿੰਦੀ ਲਗਵਾਈ । ਤਿਉਹਾਰ ਨਾਲ ਸਬੰਧਤ ਮੱਠੇ ,ਸੇਵੀਆਂ ਫੇਮੀਆਂ ਦੀਆਂ ਦੁਕਾਨਾ ’ਤੇ ਵੀ ਭਰਪੂਰ ਗਹਿਮਾਂ ਗਹਿਮੀਂ ਵੇਖਣ ਨੂੰ ਮਿਲੀ । ਨਿਹਾਲ ਸਿੰਘ ਵਾਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕਰੂਏ ਦੀ ਬਾਤ ਸੁਣਨ ਲਈ ਬਾਅਦ ਦੁਪਿਹਰ ਚੋਣਵੀਆਂ ਔਰਤਾਂ ਕੋਲ ਰੌਣਕ ਲੱਗੀ । ਉਹ ਬਾਤ ਸੁਣਨ ਲਈ ਸੇਬ,ਕੇਲੇ ਦੇ ਨਾਲ ਕਣਕ ਆਦਿ ਲੈਕੇ ਗਈਆਂ ਤੇ ਬਾਤ ਸੁਣੀੌ । ਇਸ ਸਮੇਂ ਅਨੀਤਾ ਗਰਗ, ਪਰਵੀਨ ਰਾਣੀ ਗਰਗ,ਸੁਨੀਤਾ ਰਾਣੀ, ਵੀਨਾ ਅਰੋੜਾ,ਅਮਰਜੀਤ ਧਾਲੀਵਾਲ,ਸੋਨੀਆਂ ਭੱਲਾ ,ਸਰਪੰਚ ਸਤਵੰਤ ਕੌਰ,ਹਰਪ੍ਰੀਤ ਕੌਰ,ਹਰਮੀਤ ਕੌਰ ਸੰਧੂ ,ਨਵਦੀਪ ਭੱਟੀ, ਸੁਨੀਤਾ ਰਾਣੀ ,ਚਰਨਜੀਤ ਕੌਰ ,ਮਨਿੰਦਰ ਸੱਗੂ,ਅਮਨ ਜੱਬਲ ,ਸ਼ਿਵਾਲੀ ਗੁਪਤਾ,ਅਸ਼ਵਿੰਦਰ ਧੰਮੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਉਹਾਰ ਸਾਨੂੰ ਆਪਸੀ ਭਾਈਚਾਰਾ ਬਣਾਉਣਾ ਦੱਸਦੇ ਹਨ ਸਾਨੂੰ ਧਰਮ ਤੇ ਜਾਤ ਪਾਤ ਤੋਂ ਉੱਪਰ ਉੱਠਣਾ ਚਾਹੀਦਾ ਹੈ। ਇਹ ਦਿਨ ਵਿਸ਼ੇਸ਼ ਤੌਰ ਤੇ ਸੱਜਣ ਫ਼ਬਣ ਦੇ ਨਾਲ ਵਰਤ ਰੱਖਣ ਦਾ ਮਹੱਤਵਪੂਰਨ ਦਿਨ ਹੈ।