ਵਿਨੋਦ ਬਾਂਸਲ ਦੀ ਪ੍ਰਧਾਨਗੀ ਹੇਠ ਸਮੂਹ ਰਾਈਸ ਮਿਲਰਜ਼ ਦੀ ਮੀਟਿੰਗ ਹੋਈ

ਮੋਗਾ, 8 ਅਕਤੂਬਰ  (ਜਸ਼ਨ):ਅੱਜ ਮੋਗਾ ਜ਼ਿਲੇ ਦੇ ਸਮੂਹ ਰਾਈਸ ਮਿਲਰਜ਼ ਦੀ ਮੀਟਿੰਗ ਵਿਨੋਦ ਬਾਂਸਲ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਮੋਗਾ ਦਫਤਰ ਵਿਖੇ ਹੋਈ । ਇਸ ਮੌਕੇ ਵਿਨੋਦ ਬਾਂਸਲ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਪੈਡੀ ਦੀ ਖਰੀਦ ਸਬੰਧੀ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਜ਼ਿਲੇ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਹੀ ਝੋਨਾ ਮੰਡੀਆਂ ਵਿਚ ਲਿਆਂਦਾ ਜਾਵੇ ਅਤੇ 17% ਨਮੀ ਵਾਲਾ ਸਾਫ ਸੁਥਰਾ ਝੋਨਾ ਹੀ ਤੋਲਿਆ ਜਾਵੇ । ਉਹਨਾਂ ਕਿਹਾ ਕਿ ਸਮੂਹ ਰਾਈਸ ਮਿੱਲਰਜ਼ ਦਿਨ ਰਾਤ ਮਿੱਲਾਂ ਵਿਚ ਸੀਜ਼ਨ ਦੌਰਾਨ ਕਿਸਾਨਾਂ ,ਆੜਤੀ ਵੀਰਾਂ ਅਤੇ ਅਧਿਕਾਰੀਆਂ ਨੂੰ ਆਪਣਾ ਸਹਿਯੋਗ ਦੇਣਗੇ । ਉਹਨਾਂ ਖਰੀਦ ਏਜੰਸੀਆਂ ਨੂੰ ਬੇਨਤੀ ਕੀਤੀ ਕਿ ਅਲਾਟਿਡ ਕਪੈਸਟੀ ਦੀ ਅਨੁਪਾਤ ਅਨੁਸਾਰ ਹੀ ਸਾਰੀਆਂ ਏਜੰਸੀਆਂ ਵਾਲੇ ਮਿਲਰਾਂ ਨੂੰ ਬਰਾਬਰ ਪੈਡੀ ਸਟੋਰ ਕਰਨ ਅਤੇ ਜ਼ਿਲੇ ਵਿਚ ਚਾਵਲ ਸਟੋਰ ਕਰਨ ਵਾਸਤੇ ਦਿੱਤੇ ਜਾਣ ਕਿਉਂਕਿ ਜਗਹ ਦੀ ਬਹੁਤ ਕਮੀ ਹੈ । ਉਹਨਾਂ ਉੱਚ ਅਧਿਕਾਰੀਆਂ ਨੂੰ ਇਸ ਵੱਲ ਵਿਸ਼ੇਸ਼ ਉਪਰਾਲੇ ਕਰਨ ਲਈ ਅਪੀਲ ਵੀ ਕੀਤੀ ਅਤੇ ਮੀਟਿੰਗ ਵਿਚ ਸਾਰੇ ਸੈਂਟਰਾਂ ਨੂੰ ਅਲਾਟਿਡ ਕਪੈਸਟੀ ਮੁਤਾਬਕ ਸਪੇਸ ਦੇ ਅਨੁਪਾਤ ਅਨੁਸਾਰ ਬਰਾਬਰ ਵੰਡ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਮੀਟਿੰਗ ਵਿਚ ਮੋਗਾ ਸੈਂਟਰ ਤੋਂ ਪਰੇਮ ਸਿੰਗਲ,ਪਰਵੀਨ ਗਰਗ ਅਤੇ ਵਿਨੋਦ ਬਾਂਸਲ ,ਨਿਹਾਲ ਸਿੰਘ ਵਾਲਾ ਤੋਂ ਇੰਦਰਜੀਤ ਗਰਗ, ਬੱਗੜ ਮੰਗਲਾ ,ਰੇਸ਼ਮ ਮਿੰਟੂ ,ਬੱਧਣੀ ਤੋਂ ਪਵਨ ਗਰਗ,ਭਾਰਤ ਭੂਸ਼ਣ ਭਾਰਤੀ,ਧਰਮਕੋਟ ਤੋਂ ਰਮਨ ਜਿੰਦਲ,ਵਿਜੇ ਜਿੰਦਲ ,ਕੋਟ ਈਸੇ ਖਾਂ ਤੋਂ ਮੁਕੇਸ਼ ਟੋਨਾ,ਬਿੱਟੂ ਭੁੱਲਰ,ਬਾਘਾਪੁਰਾਣਾ ਤੋਂ ਰਜਿੰਦਰ ਬੰਸੀ,ਰਮਨ ਮਿੱਤਰ ਰਿੰਪੀ,ਸੁਭਾਸ਼ ਗੋਇਲ ਰੰਗਾਂ ਵਾਲੇ,ਰੂਪ ਲਾਲ ਸਿੰਗਲਾ ਅਤੇ ਅਜੀਤਵਾਲ ਤੋਂ ਸਹਿਗਲ ਅਤੇ ਕਮਲ ਕੁਮਾਰ ਆਦਿ ਸਾਰੇ ਸੈਂਟਰਾਂ ਦੇ ਨੁਮਾਇੰਦੇ ਹਾਜ਼ਰ ਸਨ।