’ਤੇ ਹੁਣ ਮੋਗਾ ਵਾਸੀਆਂ ਨੂੰ ਮਿਲਣਗੀਆਂ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ,ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਕੀਤਾ‘ਆਪਣੀ ਪੈਦਾਵਾਰ, ਆਪਣੀ ਮੰਡੀ’ ਦਾ ਉਦਘਾਟਨ

ਮੋਗਾ 7 ਅਕਤੂਬਰ (ਜਸ਼ਨ)-ਸਿਹਤਮੰਦ ਜੀਵਨ ਲਈ ਸਾਨੂੰ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਖਾਣ-ਪੀਣ ਦੀਆਂ ਵਸਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਅੱਜ ਖੇਤੀਬਾੜੀ ਅਫ਼ਸਰ ਡਾ: ਹਰਨੇਕ ਸਿੰਘ ਰੋਡੇ ਦੇ ਸਹਿਯੋਗ ਨਾਲ ਜ਼ਿਲੇ ਦੇ ਅਗਾਂਹ-ਵਧੂ ਕਿਸਾਨਾਂ ਵੱਲੋਂ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਸ਼ਬਜ਼ੀਆਂ, ਦਾਲਾਂ, ਸ਼ਹਿਦ ਅਤੇ ਸ਼ਬਜ਼ੀਆਂ ਦੀਆਂ ਪਨੀਰੀਆਂ ਆਦਿ ਵੇਚਣ ਲਈ ‘ਆਪਣੀ ਪੈਦਾਵਾਰ, ਆਪਣੀ ਮੰਡੀ‘ ਦਾ ਨੇਚਰ ਪਾਰਕ ਚੌਂਕ ਨੇੜੇ ਉਦਘਾਟਨ ਕਰਨ ਸਮੇਂ ਕੀਤਾ। ਸ. ਦਿਲਰਾਜ ਸਿੰਘ ਨੇ ਕਿਹਾ ਕਿ ਕੀਟ-ਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਰਹਿਤ ਪੈਦਾ ਕੀਤੀਆਂ ਸ਼ੁੱਧ ਦਾਲਾਂ, ਸ਼ਬਜ਼ੀਆਂ, ਕਣਕ, ਚੌਲ ਆਦਿ ਦੀ ਵਰਤੋਂ ਕਰਨ ਨਾਲ ਵਿਅਕਤੀ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਉਨਾਂ ਕਿਹਾ ਕਿ ਭਾਵੇਂ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਇਨਾਂ ਵਸਤਾਂ ਦੇ ਰੇਟ ਮਾਰਕੀਟ ‘ਚ ਆਮ ਮਿਲ ਰਹੀਆਂ ਸ਼ਬਜ਼ੀਆਂ, ਦਾਲਾਂ ਤੋਂ ਥੋੜਾ ਜ਼ਿਆਦਾ ਹਨ, ਪ੍ਰੰਤੂ ਇਹ ਸ਼ੁੱਧ ਵਸਤਾਂ ਵਿਅਕਤੀ ਦੀ ਚੰਗੀ ਸਿਹਤ ਲਈ ਅਤੀ ਲਾਹੇਵੰਦ ਹਨ। ਉਨਾਂ ਕਿਹਾ ਕਿ ਲੁਧਿਆਣਾ, ਫ਼ਰੀਦਕੋਟ ਅਤੇ ਗੁਰਦਾਸਪੁਰ ਆਦਿ ਸ਼ਹਿਰਾਂ ਵਿੱਚ ਕਿਸਾਨਾਂ ਵੱਲੋਂ ਪਹਿਲਾਂ ਹੀ ‘ਆਪਣੀ ਪੈਦਾਵਾਰ, ਆਪਣੀ ਮੰਡੀ‘ ਲਗਾਈ ਜਾ ਰਹੀ ਹੈ ਅਤੇ ਇਸੇ ਤਰਜ਼ ‘ਤੇ ਮੋਗਾ ਜ਼ਿਲੇ ਵਿੱਚ ਵੀ ਇਸ ਦੀ ਸ਼ੁਕੀਤੀ ਗਈ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਆਪਣੀ ਮੰਡੀ ਲਈ ਢੁੱਕਵੀਂ ਜਗਾ ਮੁਹੱਈਆ ਕਰਵਾਈ ਗਈ ਹੈ ਅਤੇ ਕਿਸਾਨਾਂ ਨੂੰ ਉਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਜਿਣਸਾਂ ਨੂੰ ਆਪਣੀ ਮੰਡੀ ‘ਚ ਵੇਚਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨਾਂ ਕਿਸਾਨਾਂ ਵੱਲੋਂ ਆਪਣੀ ਪੈਦਾਵਾਰ ਵੇਚਣ ਲਈ ਲਗਾਈਆਂ ਗਈਆਂ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਉੱਘੇ ਕਿਸਾਨ ਚਮਕੌਰ ਸਿੰਘ ਘੋਲੀਆ ਨੇ ਦੱਸਿਆ ਕਿ ‘ਆਪਣੀ ਪੈਦਾਵਾਰ, ਆਪਣੀ ਮੰਡੀ‘ ਵਿੱਚ ‘ਖੇਤ ਤੋਂ ਗਾਹਕ ਤੱਕ‘ ਵਿਸ਼ੇ ਰਾਹੀਂ ਕਿਸਾਨ ਤੇ ਗਾਹਕ ਦਾ ਸਿੱਧਾ ਸਬੰਧ ਪੈਦਾ ਹੁੰਦਾ ਹੈ ਅਤੇ ਗਾਹਕ ਬਿਨਾਂ ਸਪਰੇਅ ਅਤੇ ਜ਼ਹਿਰ ਮੁਕਤ ਸ਼ਬਜ਼ੀਆਂ, ਦਾਲਾਂ, ਸ਼ਹਿਦ, ਸਰੋਂ ਦਾ ਤੇਲ, ਵੇਸਣ, ਆਟਾ ਆਦਿ ਖ੍ਰੀਦ ਸਕਦਾ ਹੈ। ਇਸ ਮੌਕੇ ਐਡਵੋਕੇਟ ਅਜੇ ਗੁਲਾਟੀ ਨੇ ਆਪਣੀ ਮੰਡੀ ‘ਚੋਂ ਸ਼ਬਜ਼ੀਆਂ ਦੀ ਪਨੀਰੀ ਅਤੇ ਹੋਰ ਵਸਤਾਂ ਦੀ ਖ੍ਰੀਦ ਕੀਤੀ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਖੇਤੀਬਾੜੀ ਅਫ਼ਸਰ ਡਾ: ਹਰਨੇਕ ਸਿੰਘ ਰੋਡੇ, ਬਾਬਾ ਗੁਰਮੀਤ ਸਿੰਘ ਖੋਸਾ ਰਣਧੀਰ, ਐਨ.ਜੀ.ਓ ਐਸ.ਕੇ.ਬਾਂਸਲ, ਅਗਾਂਹ-ਵਧੂ ਕਿਸਾਨ ਜਗਰਾਜ ਸਿੰਘ ਰਾਊਕੇ, ਚਮਕੌਰ ਸਿੰਘ ਘੋਲੀਆ, ਦਲਜੀਤ ਸ਼ਿੰਘ ਕਾਲੇਕੇ, ਬਲਵਿੰਦਰ ਸਿੰਘ ਘੋਲੀਆ, ਰਣਜੀਤ ਸਿੰਘ ਕੋਕਰੀ ਹੇਰ ਅਤੇ ਭੁਪਿੰਦਰ ਸਿੰਘ ਦੌਲਤਪੁਰਾ ਆਦਿ ਹਾਜ਼ਰ ਸਨ।ਕੀ ਮੋਗਾ ਵਾਸੀ ਖਾ ਸਕਣਗੇ ਜ਼ਹਿਰ ਮੁਕਤ ਸਬਜ਼ੀਆਂ?